ਦੋ ਨੌਜਵਾਨ 90 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ
ਦੋ ਨੌਜਵਾਨ 90 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ
ਗੜ੍ਹਦੀਵਾਲਾ, 10 ਜਨਵਰੀ (ਹਰਪਾਲ ਸਿੰਘ): ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਕਪਤਾਨ ਸਰਦਾਰ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਟਾਂਡਾ ਦਲਜੀਤ ਸਿੰਘ ਖੱਖ ਦੀਆਂ ਹਦਾਇਤਾਂ ਅਨੁਸਾਰ ਚਲਾਈ ਸਮਾਜ ਵਿਰੋਧੀ ਅਨਸਰਾਂ ਵਿਰੁਧ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫ਼ਸਰ ਇੰਸ: ਬਲਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਸਥਾਨਕ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਇਕ ਇਨੌਵਾ ਗੱਡੀ ਸਵਾਰ ਉਤੇ ਦੋ ਵਿਅਕਤੀਆਂ ਨੂੰ 90,000 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ |
ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਨਾਕਾਬੰਦੀ ਕਰ ਕੇ ਗੜ੍ਹਦ ਕਾਲਰਾ ਮੋੜ ਉਤੇ ਮੌਜੂਦ ਸੀ ਤਾਂ ਇਸੇ ਦੌਰਾਨ ਗੜ੍ਹਦੀਵਾਲਾ ਸਾਈਡ ਆ ਰਹੀ ਇਕ ਇਨੌਵਾ ਗੱਡੀ ਨੂੰ ਟਾਰਚ ਜਗ੍ਹਾ ਕੇ ਰੁਕਣ ਦਾ ਇਸ਼ਾਰਾ ਕੀਤਾ ਜਿਸ ਵਿਚ ਸਵਾਰ 2 ਨੌਜਵਾਨਾਂ ਨੇ ਗੱਡੀ ਨੂੰ ਇਕ ਕਦਮ ਪਿੱਛੇ ਰੋਕ ਕੇ ਗੱਡੀ ਵਿਚੋ ਇਕ ਵਜ਼ਨਦਾਰ ਬੋਰਾ ਪਲਾਸਟਿਕ ਕੱਢ ਕੇ ਬਾਹਰ ਸੁੱਟ ਦਿਤਾ ਜੋ ਸ਼ੱਕ ਦੀ ਬਿਨਾਂ ਉਤੇ ਦੋਵੇਂ ਵਿਅਕਤੀਆਂ ਨੂੰ ਪੁਲਿਸ ਪਾਰਟੀ ਵਲੋਂ ਸਮੇਤ ਇਨੌਵਾ ਗੱਡੀ ਕਾਬੂ ਕੀਤਾ ਗਿਆ | ਇਸ ਮੌਕੇ ਉੱਕਤ ਪੁਲਿਸ ਪਾਰਟੀ ਨੂੰ ਨੌਜਵਾਨਾਂ ਗੱਡੀ ਵਿਚੋ ਸੁੱਟੇ ਬੋਰਾ ਪਲਾਸਟਿਕ ਵਿਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਉਤੇ ਥਾਣਾ ਗੜ੍ਹਦੀਵਾਲਾ ਦੇ ਮੁਨਸ਼ੀ ਨੂੰ ਇਤਲਾਹ ਦਿਤੀ ਕਿ ਯੋਗ ਕਾਰਵਾਈ ਲਈ ਤਫ਼ਤੀਸ਼ੀ ਅਫ਼ਸਰ ਭੇਜਿਆ ਜਿਸ ਉਤੇ ਤਰੁਤ ਕਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਮੌਕੇ ਉਤੇ ਪੁੱਜ ਕੇ ਕਾਬੂ ਕੀਤੇ ਇਨੌਵਾ ਸਵਾਰ ਨੌਜਵਾਨਾਂ ਦੀ ਪਹਿੰਚਾਣ ਪੁੱਛੀ ਤਾਂ ਗੱਡੀ ਚਾਲਕ ਨੇ ਅਪਣਾ ਨਾਮ ਅਮਨਦੀਪ ਸਿੰਘ ਅਤੇ ਦੂਜੇ ਵਿਅਕਤੀ ਅਪਣਾ ਨਾਮ ਬਲਵਿੰਦਰ ਸਿੰਘ ਵਜੋਂ ਦਸੀ |
ਪੁਲਿਸ ਪਾਰਟੀ ਵਲੋਂ ਉੱਕਤ ਇਨੋਵਾ ਗੱਡੀ ਸਵਾਰ ਨੌਜਵਾਨਾਂ ਵਲੋਂ ਗੱਡੀ ਵਿਚੋਂ ਸੁੱਟੇ ਵਜ਼ਨਦਾਰ ਬੋਰਾ ਪਲਾਸਟਿਕ ਦੀ ਮੂੰਹ ਖੋਲਕੇ ਤਲਾਸ਼ੀ ਲਈ ਤਾਂ ਉਸ ਵਿਚੋਂ 180 ਡੱਬੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਹੋਏ | ਜਿਨ੍ਹਾਂ ਦੇ ਪੱਤਿਆਂ ਦੀ ਗਿਣਤੀ ਕਰਨ ਉਤੇ ਇਕ ਡੱਬੇ ਵਿਚ ਕੁਲ 500 ਗੋਲੀਆਂ ਅਤੇ ਕੁਲ 180 ਡੱਬਿਆਂ ਵਿਚੋਂ 90,000 ਟਰਾਮਾਡੋਲ ਨਸ਼ੀਲੀਆਂ ਗੋਲੀਆ ਬਰਾਮਦ ਹੋਈਆ | ਪੁਲਿਸ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰ ਕੇ ਅਗਰੇਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ |
ਫੋਟੋ:ਈਮੇਲ ਕੀਤੀ ਗਈ-01