ਦਿੱਲੀ ਪੁਲਿਸ ਦੇ ਕਰੀਬ 1000 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਪੁਲਿਸ ਦੇ ਕਰੀਬ 1000 ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ

image

ਨਵੀਂ ਦਿੱਲੀ, 10 ਜਨਵਰੀ : ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਦਰਮਿਆਨ ਐਡੀਸ਼ਨਲ ਪੁਲਿਸ ਕਮਿਸ਼ਨਰ ਸਮੇਤ ਦਿੱਲੀ ਪੁਲਿਸ ਦੇ ਕਰੀਬ 1000 ਤੋਂ ਵੱਧ ਕਰਮੀ ਕੋਰੋਨਾ ਨਾਲ ਪੀੜਤ ਮਿਲੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ,‘‘ਲਗਭਗ 1000 ਪੁਲਿਸ ਕਰਮੀ ਪਾਜ਼ੇਟਿਵ ਹਨ। ਉਹ ਫੋਰਸ ਦੀਆਂ ਵੱਖ-ਵੱਖ ਇਕਾਈਆਂ ਤੋਂ ਹਨ ਅਤੇ ਏਕਾਂਤਵਾਸ ਕਰ ਰਹੇ ਹਨ।’’
  ਦਿੱਲੀ ਪੁਲਿਸ ’ਚ 80 ਹਜ਼ਾਰ ਤੋਂ ਵੱਧ ਕਰਮਚਾਰੀ ਹਨ। ਹਾਲ ਹੀ ਵਿਚ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਪੁਲਿਸ ਮੁਲਾਜ਼ਮਾਂ ਦਰਮਿਆਨ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮਾਨਕ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਜਾਰੀ ਕੀਤੀ ਸੀ। ਐਸ.ਓ.ਪੀ. ਅਨੁਸਾਰ, ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸੇਵਾ ਦੌਰਾਨ ਚਿਹਰੇ ’ਤੇ ਮਾਸਕ ਲਗਾਉਣਾ, ਸਮਾਜਕ ਦੂਰੀ ਦਾ ਪਾਲਣ ਕਰਨਾ ਅਤੇ ਢੁਕਵੇਂ ਤਰੀਕੇ ਨਾਲ ਹੱਥ ਧੋਣ, ਸੈਨੇਟਾਈਜ਼ ਕਰਨ ਚਾਹੀਦੇ ਹਨ। ਇਸ ’ਚ ਕਿਹਾ ਗਿਆ ਹੈ,‘‘ਜਿਨ੍ਹਾਂ ਕਰਮੀਆਂ ਨੇ ਮੈਡੀਕਲ ਥਾਵਾਂ ਤੋਂ ਕੋਰੋਨਾ ਰੋਕੂ ਟੀਕੇ ਦੀ ਖ਼ੁਰਾਕ ਨਹੀਂ ਲਈ ਹੈ, ਉਹ ਟੀਕਾਕਰਨ ਲਈ ਮੁੜ ਤੋਂ ਡਾਕਟਰਾਂ ਦੀ ਰਾਏ ਲੈ ਸਕਦੇ ਹਨ।’’ (ਪੀਟੀਆਈ)