ਜੇ ਰਾਸ਼ਟਰਪਤੀ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਸੀਆਂ ਦੀਆਂ ਸਜ਼ਾਵਾਂ ਘੱਟ ਕਰ ਸਕਦੇ ਹਨ, ਸਿੱਖ

ਏਜੰਸੀ

ਖ਼ਬਰਾਂ, ਪੰਜਾਬ

ਜੇ ਰਾਸ਼ਟਰਪਤੀ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਸੀਆਂ ਦੀਆਂ ਸਜ਼ਾਵਾਂ ਘੱਟ ਕਰ ਸਕਦੇ ਹਨ, ਸਿੱਖ ਬੰਦੀਆਂ ਦੀ ਰਿਹਾਈ ਕਿਉਂ ਨਹੀਂ ਕੀਤੀ ਜਾ ਰਹੀ?

image

ਸਿਆਸੀ ਸਿੱਖ ਕੈਦੀ ਰਿਹਾਈ ਮੋਰਚੇ ਨੇ 

ਨਵੀਂ ਦਿੱਲੀ, 11 ਜਨਵਰੀ (ਅਮਨਦੀਪ ਸਿੰਘ): ਸਿੱਖ ਸਿਆਸੀ ਬੰਦੀਆਂ ਦੀ ਰਿਹਾਈ ਲਈ ਫ਼ਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤਕ ਕੱਢੇ ਗਏ ਮਾਰਚ ਵਿਚ ਅੱਜ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕਰ ਕੇ, ਕੇਂਦਰ ਸਰਕਾਰ ਤੋਂ ਤੁਰਤ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ।
ਅੱਜ ਇਥੇ ਮੋਰਚੇ ਵਲੋਂ ਜਾਰੀ ਇਕ ਬਿਆਨ ਵਿਚ ਦਸਿਆ ਗਿਆ ਹੈ ਕਿ ਮੋਰਚੇ ਦੇ ਕਾਰਜਕਾਰਨੀ ਮੈਂਬਰ ਸਮਾਜਕ ਕਾਰਕੁਨ ਡਾ. ਪਰਮਿੰਦਰਪਾਲ ਸਿੰਘ, ਸਾਬਕਾ ਆਪ ਵਿਧਾਇਕ ਸ.ਅਵਤਾਰ ਸਿੰਘ ਕਾਲਕਾ, ਦਿੱਲੀ ਗੁਰਦਵਾਰਾ ਕਮੇਟੀ ਦੇ ਸਾਬਕਾ ਮੈਂਬਰ ਸ.ਚਮਨ ਸਿੰਘ, ਸ.ਦਲਜੀਤ ਸਿੰਘ, ਸ.ਇਕਬਾਲ ਸਿੰਘ, ਸ. ਜ਼ੋਰਾਵਰ ਸਿੰਘ, ਸ. ਅਮਰਜੀਤ ਸਿੰਘ ਸਣੇ ਸ. ਗੁਰਪਾਲ ਸਿੰਘ, ਬੀਬੀ ਮਨਪ੍ਰੀਤ ਕੌਰ ਵੀ ਸ਼ਾਮਲ ਹੋਏ। ਨੁਮਾਇੰਦਿਆਂ ਨੇ ਸਾਂਝੇ ਤੌਰ ’ਤੇ ਕਿਹਾ,“9 ਸਿੱਖ ਬੰਦੀ ਅਜਿਹੇ ਹਨ, ਜੋ ਉਮਰ ਕੈਦ ਦੀ ਮਿਲੀ ਸਜ਼ਾ ਤੋਂ 20 ਸਾਲ ਤੋਂ ਵੀ ਵੱਧ ਸਜ਼ਾ ਭੋਗ ਚੁਕੇ ਹਨ ਤੇ ਅੱਜ 55-60 ਸਾਲ ਦੀ ਉਮਰ ਦੇ ਹੋ ਜਾਣ ਪਿਛੋਂ ਵੀ ਇਨ੍ਹਾਂ ਨੂੰ ਜੇਲਾਂ ਤੋਂ ਰਿਹਾਅ ਨਹੀਂ ਕੀਤਾ ਜਾ ਰਿਹਾ। ਇਸ ਦੇ ਉਲਟ ਰਾਸ਼ਟਰਪਤੀ ਤੇ ਉਪ ਰਾਜਪਾਲ ਵਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਦੋਸ਼ੀ ਠਹਿਰਾਏ ਗਏ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦੀਆਂ ਸਜ਼ਾਵਾਂ 20 ਸਾਲ ਤੋਂ 4-5 ਸਾਲ ਕਰ ਦੇਣ ਦੇ ਕਈ ਮਾਮਲੇ ਸਾਹਮਣੇ ਹਨ। ਚੰਗੇ ਵਿਹਾਰ ਕਰ ਕੇ ਵੀ ਸਰਕਾਰਾਂ ਤੇ ਜੇਲ ਅਮਲਾ ਸਿਆਸੀ ਸਿੱਖ ਬੰਦੀਆਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ। ਮਜਬੂਰ ਹੋ ਕੇ ਤੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਿੱਖ ਕਾਰਕੁਨਾਂ ਨੂੰ ਅੱਜ ਸੜਕਾਂ ’ਤੇ ਉੱਤਰ ਕੇ, ਰੋਸ ਮਾਰਚ ਕੱਢਣੇ ਪੈ ਰਹੇ ਹਨ।