ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੇਟਿਵ,  ਹਾਲਤ ਗੰਭੀਰ ਹੋਣ ਕਰ ਕੇ ICU 'ਚ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਤਾ ਮੰਗੇਸ਼ਕਰ ਗੁਜ਼ਰੇ ਜ਼ਮਾਨੇ ਦੀ ਬਾਲੀਵੁੱਡ ਗਾਇਕਾ ਹੈ। ਜਿਨ੍ਹਾਂ ਨੇ 5 ਦਹਾਕਿਆਂ `ਚ ਹਜ਼ਾਰਾਂ ਬਾਲੀਵੁੱਡ ਗੀਤਾਂ ਲਈ ਆਪਣੀ ਅਵਾਜ਼ ਦਿੱਤੀ ਹੈ।

Singer Lata Mangeshkar corona positive

 

ਮੁੰਬਈ - ਬਾਲੀਵੁੱਡ ਦੀ ਉੱਘੀ ਗਾਇਕਾ ਲਤਾ ਮੰਗੇਸ਼ਕਰ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਰ ਕੇ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ `ਚ ਭਰਤੀ ਕੀਤਾ ਗਿਆ ਹੈ। ਲਤਾ ਮੰਗੇਸ਼ਕਰ ਆਈਸੀਯੂ 'ਚ ਜ਼ੇਰੇ ਇਲਾਜ ਹਨ। ਦੱਸ ਦਈਏ ਕਿ ਲਤਾ ਮੰਗੇਸ਼ਕਰ ਗੁਜ਼ਰੇ ਜ਼ਮਾਨੇ ਦੀ ਬਾਲੀਵੁੱਡ ਗਾਇਕਾ ਹੈ। ਜਿਨ੍ਹਾਂ ਨੇ 5 ਦਹਾਕਿਆਂ `ਚ ਹਜ਼ਾਰਾਂ ਬਾਲੀਵੁੱਡ ਗੀਤਾਂ ਲਈ ਆਪਣੀ ਅਵਾਜ਼ ਦਿੱਤੀ ਹੈ।