‘ਵੀਰ ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਸਹੀ ਰੂਪ ਵਿਚ ਪ੍ਰੀਭਾਸ਼ਤ ਨਹੀਂ ਕਰਦਾ :

ਏਜੰਸੀ

ਖ਼ਬਰਾਂ, ਪੰਜਾਬ

‘ਵੀਰ ਬਾਲ ਦਿਵਸ’ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਨੂੰ ਸਹੀ ਰੂਪ ਵਿਚ ਪ੍ਰੀਭਾਸ਼ਤ ਨਹੀਂ ਕਰਦਾ : ਬੀਰ ਦਵਿੰਦਰ ਸਿੰਘ

image

ਐਸ.ਏ.ਐਸ.ਨਗਰ, 10 ਜਨਵਰੀ (ਸੁਖਦੀਪ ਸਿੰਘ ਸੋਈਂ): ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਐਲਾਨ ਕਿ ਹਰ ਸਾਲ 26 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾਂਜਲੀ ਵਜੋਂ ‘ਵੀਰ ਬਾਲ ਦਿਵਸ’ ਵਜੋਂ ਪੂਰੇ ਦੇਸ਼ ਵਿਚ ਮਨਾਇਆ ਜਾਇਆ ਕਰੇਗਾ, ਇਕ ਸਰਾਹਨਾਯੋਗ ਅਤੇ ਸਵਾਗਤ ਯੋਗ ਪਹਿਲ ਕਦਮੀ ਹੈ। ਪ੍ਰੰਤੂ ਛੋਟੇ ਸਾਹਿਬਜ਼ਾਦਿਆਂ ਦੀ ਇਸ ਮਹਾਨ ਸ਼ਹੀਦੀ ਨੂੰ ਸਿੱਖੀ ਸਿਦਕ ਅਤ ੇਸਿਰੜਦੇ ਸਮੁੱਚੇ ਪਿਰਪੇਖ ਨੂੰ ਅਤੇ ਵਿਚਾਰਨ ਦੀ ਲੋੜ ਹੈ। 
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਸੱਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੂਰੇ ਵਿਸ਼ਵ ਦੇ ਮਨੁੱਖੀ ਇਤਹਾਸ ਵਿਚ, ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਅਦੁੱਤੀ ਸ਼ਹਾਦਤ ਵਰਗਾ ਹੋਰ ਕੋਈ ਵੀ ਪ੍ਰਮਾਣ ਨਹੀਂ ਮਿਲਦਾ। 
ਉਨ੍ਹਾਂ ਕਿਹਾ ਕਿ ਮੇਰੀ ਸਮੂਹ ਸਿੱਖ ਤਖ਼ਤਾਂ ਦੇ ‘ਜਥੇਦਾਰਾਂ’ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਨ ਅੰਤ੍ਰਿਗ ਕਮੇਟੀ ਨੂੰ ਬੇਨਤੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਨਵਾਦ ਕਰਦੇ ਹੋਏ ਇਹ ਬੇਨਤੀ ਕਰ ਦਿਤੀ ਜਾਵੇ ਕਿ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੇ ਦਿਹਾੜੇ ਨੂੰ ਹਾਲ ਦੀ ਘੜੀ, ‘ਵੀਰ ਬਾਲ ਦਿਵਸ’ ਵਜੋਂ ਸਰਕਾਰੀ ਤੌਰ ’ਤੇ ਘੋਸ਼ਿਤ ਨਾ ਕੀਤਾ ਜਾਵੇ ਅਤੇ ਇਸ ‘ਅਦੁਤੀ ਸ਼ਹਾਦਤ’ ਦਾ ਰਸਮੀ ਸਿਰਲੇਖ ਜਾਂ ਨਾਮ ਤਹਿ ਕਰਨ ਲਈ ਤੇ ਵਿਚਾਰਨ ਲਈ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਦਿਤਾ ਜਾਵੇ ਤਾਕਿ ਵਿਸ਼ਵ ਵਿਆਪੀ ਵਿਚਾਰ ਵਟਾਂਦਰਾ ਰਾਹੀਂ, ਸਾਰੀ ਸਿੱਖ ਕੌਮ ਨੂੰ ਭਰੋਸੇ ਵਿਚ ਲੈ ਕੇ, ਇਕ ਮਰਿਆਦਾ ਅਨੁਸਾਰ ਨਾਮ ਦਾ ਐਲਾਨ ਕੀਤਾ ਜਾ ਸਕੇ।