ਬਸੰਤ ਪੰਚਮੀ ਮਨਾ ਕੇ ਬੱਚਿਆਂ ਨੂੰ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੇ ਜੀਵਨ ਤੋਂ ਜਾਣੂ ਕਰਵਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਇੱਥੇ ਫ਼ੁਲਕੀਆ ਇਨਕਲੇਵ ਵਿਖੇ.....

Basant Panchami celebrate with children

ਪਟਿਆਲਾ, 11 ਫਰਵਰੀ:  ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਉਣ ਲਈ ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਇੱਥੇ ਫ਼ੁਲਕੀਆ ਇਨਕਲੇਵ ਵਿਖੇ ਸ੍ਰੀਮਤੀ ਡਾ. ਸੁਰਿੰਦਰ ਕਪਿਲਾ ਅਤੇ ਹੋਰ ਮਹਿਲਾਵਾਂ ਵੱਲੋਂ ਬਸੰਤ ਦਾ ਤਿਉਹਾਰ ਮਨਾ ਕੇ ਉਤਸ਼ਾਹ ਨਾਲ ਬਸੰਤ ਰੁੱਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰੰਗ ਬਰੰਗੇ ਕੱਪੜਿਆਂ 'ਚ ਸਜ ਕੇ ਆਏ ਬੱਚਿਆਂ ਦੇ ਜਿੱਥੇ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਉਥੇ ਹੀ ਉਨ੍ਹਾਂ ਨੂੰ ਵਿੱਦਿਆ ਅਤੇ ਸੰਗੀਤ ਦੀ ਦੇਵੀ ਮਾਂ ਸਰਸਵਤੀ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਬੱਚਿਆਂ ਨੇ ਸਰਸਵਤੀ ਵੰਦਨਾ ਕੀਤੀ ਅਤੇ ਲੋਕ ਨਾਚਾਂ ਦੀ ਪੇਸ਼ਕਾਰੀ ਕਰਕੇ ਆਪਣੀ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਸ੍ਰੀਮਤੀ ਡਾ. ਸੁਰਿੰਦਰ ਕਪਿਲਾ, ਜੋ ਕਿ ਪਟਿਆਲਾ ਘਰਾਣਾ ਦੇ ਉੱਘੇ ਸ਼ਾਸਤਰੀ ਗਾਇਕਾ ਅਤੇ ਪ੍ਰਸਿੱਧ ਭਾਰਤੀ ਸਾਸ਼ਤਰੀ ਸੰਗੀਤਾਚਾਰਿਆ ਹਨ, ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮਾਂ ਸਰਸਵਤੀ ਗਿਆਨ ਅਤੇ ਸੰਗੀਤ ਦੀ ਦੇਵੀ ਹੈ ਅਤੇ ਮਾਂ ਸਰਸਵਤੀ ਦੀ ਪੂਜਾ ਕਰਕੇ ਜਿੱਥੇ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ ਉਥੇ ਹੀ ਰੂਹ ਦੀ ਖੁਰਾਕ ਸੰਗੀਤ ਨਾਲ ਸਾਡਾ ਰਿਸ਼ਤਾ ਜੁੜਦਾ ਹੈ।

ਡਾ. ਕਪਿਲਾ ਨੇ ਬਸੰਤ ਦੇ ਤਿਉਹਾਰ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ ਅਤੇ ਦੱਸਿਆ ਕਿ ਬਸੰਤ ਮੌਕੇ ਸਾਰੀ ਬਨਸਪਤੀ ਖਿੜ ਜਾਂਦੀ ਹੈ ਅਤੇ ਬਹਾਰ ਆ ਜਾਂਦੀ ਹੈ। ਇਸ ਮੌਕੇ ਜੇਤੂ ਰਹੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ। ਸਮਾਰੋਹ ਦੌਰਾਨ ਫ਼ੁਲਕੀਆਂ ਇਨਕਲੇਵ ਦੀਆਂ ਉਘੀਆ ਸ਼ਖ਼ਸੀਅਤਾਂ ਅਤੇ ਮਹਿਲਾਵਾਂ ਮੌਜੂਦ ਸਨ।