ਅਧਿਆਪਕਾਂ ਦਾ ਫੁਟਿਆ ਗੁੱਸਾ, ਮੁੱਖ ਮੰਤਰੀ ਸੁਰੱਖਿਆ ਲੀਕ ਤੋਂ ਅੱਗੇ ਵਧੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧਰਨੇ ਉਪਰੰਤ ਮੁੱਖ ਮੰਤਰੀ ਨਿਵਾਸ ਵਲ ਰੋਸ ਮਾਰਚ ਕਰਦੇ ਹੋਏ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਣ 'ਤੇ.....

Teachers get angry, on protest

ਪਟਿਆਲਾ : ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਧਰਨੇ ਉਪਰੰਤ ਮੁੱਖ ਮੰਤਰੀ ਨਿਵਾਸ ਵਲ ਰੋਸ ਮਾਰਚ ਕਰਦੇ ਹੋਏ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਣ 'ਤੇ ਪੁਲਿਸ ਵਲੋਂ ਹਲਕਾ ਬੱਲ ਪ੍ਰਯੋਗ ਅਤੇ ਪਾਣੀ ਦੀਆਂ ਬੋਛਾਰਾਂ ਨਾਲ ਅਧਿਆਪਕਾਂ ਨੂੰ ਖਦੇੜਿਆ। ਇਸ ਦੌਰਾਨ ਕੁੱਝ ਅਧਿਆਪਕਾਂ ਦੇ ਜ਼ਖ਼ਮੀ ਹੋਣ ਦਾ ਅਤੇ ਪੁਲਿਸ ਮੁਲਾਜ਼ਮਾਂ ਦੇ ਵੀ ਮਾਮੂਲੀ ਸੱਟਾਂ ਲੱਗਣ ਦਾ ਸਮਾਚਾਰ ਹੈ। ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਧਰਨਾ ਅਤੇ ਰੋਸ ਕਰਨ ਸਬੰਧੀ ਪੂਰੀ ਸੁਰੱਖਿਆ ਅਤੇ ਪਾਬੰਦੀ ਦੇ ਬਾਵਜੂਦ ਛੋਟ ਦੇ ਕੇ ਮੁੱਖ ਮੰਤਰੀ ਨਿਵਾਸ ਨੇੜੇ ਪ੍ਰਦਰਸ਼ਨ ਕਰਨ ਦੀ ਖੁਲ੍ਹ ਦੇ ਰੱਖੀ ਸੀ

ਪਰ ਅਧਿਆਪਕਾਂ ਵਲੋਂ ਪਿਛਲੇ ਸੰਘਰਸ਼ ਦੌਰਾਨ ਹਰ ਵਾਰ ਪੁਲਿਸ ਰੋਕਾਂ ਨੂੰ ਤੋੜ ਕੇ ਜਾਂ ਚਕਮਾਂ ਦੇ ਕੇ ਮੁੱਖ ਮੰਤਰੀ ਨਿਵਾਸ ਦਾ ਸੁਰੱਖਿਆ ਘੇਰੇ ਨੂੰ ਤੋੜਨ ਦੇ ਮਾਮਲੇ ਹੋਣ ਕਾਰਨ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਸੀ, ਇਸੇ ਕਾਰਨ ਪੁਲਿਸ ਨੇ ਇਸ ਵਾਰ ਅਧਿਆਪਕਾਂ ਨੂੰ ਵਾਈ.ਪੀ.ਐਸ. ਚੌਕ ਦੀ ਜਗ੍ਹਾ ਲੋਅਰ ਮਾਲ ਰਾਹੀਂ ਮੁੱਖ ਮੰਤਰੀ ਨਿਵਾਸ ਤਕ ਆਉਣ ਦਾ ਰਸਤਾ ਦਿਤਾ ਸੀ, ਜਦੋਂ ਕਿ ਮੁੱਖ ਮੰਤਰੀ ਨਿਵਾਸ ਤੋਂ ਥੋੜਾ ਪਿਛੇ ਬੁੱਢਾ ਦਲ ਸਕੂਲ ਦੇ ਪਾਰਕਿੰਗ ਸਥਾਨ ਵਿਚ ਹੀ ਪੁਲਿਸ ਨੇ ਰੋਕਾਂ ਲਾ ਕੇ ਅਧਿਆਪਕਾਂ ਨੂੰ ਰੋਕ ਲਿਆ। ਇਥੇ ਐਸ.ਪੀ. ਸਿਟੀ ਕੇਸਰ ਸਿੰਘ ਅਧਿਆਪਕਾਂ ਨੂੰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਕਰਦੇ ਰਹੇ

ਅਤੇ ਉਹ ਅਪਣੇ ਰਾਹੀਂ ਅਧਿਆਪਕਾਂ ਨੂੰ ਰੋਸ ਪ੍ਰਦਰਸ਼ਨ ਖ਼ਤਮ ਕਰਨ ਲਈ ਵੀ ਮਨਾਉਂਦੇ ਰਹੇ। ਇਸੇ ਦੌਰਾਨ ਅਧਿਆਪਕਾਂ ਨੇ ਪੁਲਿਸ ਰੋਕਾਂ ਤੋੜ ਕੇ ਮੁੱਖ ਮੰਤਰੀ ਨਿਵਾਸ ਵਲ ਵਧਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਅਸਫ਼ਲ ਹੁੰਦੀਆਂ ਪੁਲਿਸ ਨੇ ਤੁਰਤ ਹਲਕਾ ਬੱਲ ਪ੍ਰਯੋਗ ਕਰਦੇ ਹੋਏ ਅਧਿਆਪਕਾਂ 'ਤੇ ਲਾਠੀਚਾਰਜ ਕਰਕੇ ਅਤੇ ਪਾਣੀ ਦੀਆਂ ਬੋਛਾਰਾਂ ਮਾਰ ਕੇ ਉਨ੍ਹਾਂ ਨੂੰ ਉਥੋਂ ਖਦੇੜ ਦਿਤਾ। ਸੰਘਰਸ਼ ਤੋਂ ਬਾਅਦ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਅਤੇ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਅਧਿਆਪਕਾਂ ਨੂੰ ਗੱਲਬਾਤ ਰਾਹੀਂ ਸ਼ਾਂਤ ਕੀਤਾ ਅਤੇ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ

ਪਰ ਅਜਿਹਾ ਨਾ ਹੋਣ ਦੀ ਸੂਰਤ ਵਿਚ ਅਧਿਆਪਕਾਂ ਨੇ ਪਟਿਆਲਾ ਵਿਚ ਹੀ ਪੱਕਾ ਮੋਰਚਾ ਲਗਾਉਣ ਦਾ ਐਲਾਨ ਕਰ ਦਿਤਾ। ਖ਼ਬਰ ਲਿਖੇ ਜਾਣ ਤਕ ਅਧਿਆਪਕ ਮੋਰਚੇ 'ਤੇ ਡਟੇ ਹੋਏ ਹਨ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕੰਨਾ ਸੀ। ਰੋਸ ਧਰਨੇ ਦਵਿੰਦਰ ਸਿੰਘ ਪੂਨੀਆ, ਹਰਜਿੰਦਰਪਾਲ ਪੰਨੂ, ਸੁਖਵਿੰਦਰ ਸਿੰਘ ਚਹਿਲ, ਜਸਵਿੰਦਰ ਸਿੰਘ ਸਿੱਧੂ, ਬਲਕਾਰ ਵਲਟੋਹਾ, ਬਲਦੇਵ ਸਿੰਘ ਬੁੱਟਰ, ਹਰਜੀਤ ਸਿੰਘ ਬਸੋਤਾ, ਸੁਖਦਰਸ਼ਨ ਸਿੰਘ, ਹਰਦਿੱਪ ਟੋਡਰਪੁਰ, ਮੱਖਣ ਸਿੰਘ ਤੋਲੇਵਾਲ, ਜਸਵਿੰਦਰ ਸਿੰਘ ਔਜਲਾ ਆਦਿ ਨੇ ਸੰਬੋਧਨ ਕੀਤਾ।