ਅਧਿਆਪਕਾਂ ਦੀ ਮੁਲਾਕਾਤ ਮੁੱਖ ਮੰਤਰੀ ਨਾਲ 14 ਨੂੰ ਤੈਅ, ਧਰਨਾ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਸ਼ਾਸਨ ਅਤੇ ਅਧਿਆਪਕਾਂ ਦੌਰਾਨ ਚੱਲ ਰਹੀ ਗੱਲਬਾਤ ਵਿਚ ਆਖ਼ਰ ਸਹਿਮਤੀ ਹੋ ਗਈ ਹੈ। ਅਧਿਆਪਕ ਆਗੂਆਂ ਅਤੇ ਡੀ.ਸੀ. ਕੁਮਾਰ ਅਮਿੱਤ ਅਤੇ.....

Punjab Teachers meet to CM Soon

ਪਟਿਆਲਾ : ਪ੍ਰਸ਼ਾਸਨ ਅਤੇ ਅਧਿਆਪਕਾਂ ਦੌਰਾਨ ਚੱਲ ਰਹੀ ਗੱਲਬਾਤ ਵਿਚ ਆਖ਼ਰ ਸਹਿਮਤੀ ਹੋ ਗਈ ਹੈ। ਅਧਿਆਪਕ ਆਗੂਆਂ ਅਤੇ ਡੀ.ਸੀ. ਕੁਮਾਰ ਅਮਿੱਤ ਅਤੇ ਐਸ.ਐਸ.ਪੀ. ਮਨਦੀਪ ਸਿੱਧੂ ਦੀ ਮੌਜੂਦਗੀ ਵਿਚ ਮੁੱਖ ਮੰਤਰੀ ਨਿਵਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੇ ਮੁੱਖ ਮੰਤਰੀ ਦਫ਼ਤਰ ਨਾਲ ਰਾਬਤਾ ਕਾਇਮ ਕਰ ਕੇ ਅਧਿਆਪਕ ਸੰਘਰਸ਼ ਕਮੇਟੀ ਦੀ 14 ਫ਼ਰਵਰੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਦਿਤੀ ਹੈ, ਜਿਸ 'ਤੇ ਅਧਿਆਪਕ ਆਗੂ ਸਹਿਮਤ ਹੋ ਗਏ ਅਤੇ ਉਨ੍ਹਾਂ ਅਪਣਾ ਰੋਸ ਪ੍ਰਦਰਸ਼ਨ ਅਤੇ ਧਰਨਾ ਤੁਰਤ ਖ਼ਤਮ ਕਰਨ ਦਾ ਐਲਾਨ ਕਰ ਦਿਤਾ।

ਅਧਿਆਪਕਾਂ ਨੇ ਪ੍ਰਸ਼ਾਸਨ ਕੋਲ ਰੋਸ ਜ਼ਾਹਰ ਕੀਤਾ ਕਿ ਮੁੱਖ ਮੰਤਰੀ ਨਾਲ ਕਈ ਵਾਰ ਮੁਲਾਕਾਤ ਦਾ ਸਮਾਂ ਤੈਅ ਹੋਣ ਦੇ ਬਾਵਜੂਦ ਐਨ ਆਖ਼ਰੀ ਮੌਕਿਆ 'ਤੇ ਰੱਦ 
ਕਰ ਦਿਤਾ ਜਾਂਦਾ ਹੈ, ਇਸ ਵਾਰ ਠੋਸ ਅਤੇ ਮੁੱਖ ਮੰਤਰੀ ਦੀ ਰਜ਼ਾਮੰਦੀ ਨਾਲ ਹੀ ਮੀਟਿੰਗ ਦਾ ਸਮਾਂ ਤੈਅ ਕਰਵਾਇਆ ਜਾਵੇ। ਇਸ ਦੇ ਮਦੇਨਜ਼ਰ ਹੀ ਪ੍ਰਸ਼ਾਸਨ ਨੇ ਦੂਜੀ ਵਾਰ ਗੱਲਬਾਤ ਰਾਹੀਂ ਅਧਿਆਪਕਾਂ ਦੇ ਸਾਹਮਣੇ ਮੁੱਖ ਮੰਤਰੀ ਦਫ਼ਤਰ ਨਾਲ ਗੱਲਬਾਤ ਰਾਹੀਂ ਇਹ ਸਮਾਂ ਤੈਅ ਕਰਵਾਇਆ ਹੈ। ਦੂਜੇ ਪਾਸੇ ਰਜਿੰਦਰਾ ਹਸਪਤਾਲ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਉਥੇ 15 ਜ਼ਖ਼ਮੀ ਅਧਿਆਪਕ ਅਤੇ 10 ਪੁਲਿਸ ਮੁਲਾਜ਼ਮ ਦਾਖ਼ਲ ਹੋਏ ਹਨ ਜਿਨ੍ਹਾਂ ਵਿਚ ਐਸ.ਪੀ.ਡੀ ਹਰਵਿੰਦਰ ਸਿੰਘ ਵਿਰਕ ਵੀ ਸ਼ਾਮਲ ਹਨ।