ਬਠਿੰਡਾ: ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕੀਤੀ ਖੁਦਕੁਸ਼ੀ, ਦੋ ਏਕੜ ਜ਼ਮੀਨ ਦਾ ਸੀ ਮਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਅਤੇ  ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।

farmer

ਬਠਿੰਡਾ: ਪੰਜਾਬ ਵਿਚ ਰੋਜਾਨਾ ਹਜ਼ਾਰਾਂ ਕਿਸਾਨ ਦੀਆਂ ਖੁਦਕੁਸ਼ੀ ਨਾਲ ਜੁੜਿਆ ਖ਼ਬਰਾਂ ਵੱਧ ਰਹੀਆਂ ਹੈ। ਇਸ ਦੇ ਚਲਦੇ ਅੱਜ ਅੱਜ ਤਾਜਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ। ਇਥੋਂ ਦੇ ਰਹਿਣ ਵਾਲੇ ਕਿਸਾਨ ਜੁਗਵਿੰਦਰ ਸਿੰਘ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਦੱਸਣਯੋਗ ਹੈ ਕਿ ਇਹ ਕਿਸਾਨ ਬਠਿੰਡਾ ਦੇ ਪਿੰਡ ਜੋਧਪੁਰ ਪਾਖਰ ਦਾ ਰਹਿਣ ਵਾਲਾ ਹੈ। 

ਜੁਗਵਿੰਦਰ ਸਿੰਘ ਦੇ ਸਿਰ ਗਿਆਰਾਂ ਲੱਖ ਰੁਪਏ ਦਾ ਕਰਜ਼ਾ ਜਿਸ ਕਰਕੇ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕੀਤੀ। ਇਸ ਦੇ ਨਾਲ ਹੀ ਮ੍ਰਿਤਕ ਦੋ ਏਕੜ ਜ਼ਮੀਨ ਦਾ ਮਾਲਕ ਵੀ ਸੀ। ਪਰਿਵਾਰ ਦੀ ਗੱਲ ਕਰੀਏ ਜੇਕਰ ਜੁਗਵਿੰਦਰ ਸਿੰਘ ਦੇ ਇਕ ਲੜਕਾ ਇਕ ਲੜਕੀ ਅਤੇ ਵਿਧਵਾ ਵੀ ਹੈ।  ਕਿਸਾਨ ਜਥੇਬੰਦੀਆਂ ਨੇ ਮ੍ਰਿਤਕ ਦਾ ਕਰਜ਼ਾ ਮੁਆਫ਼ ਕਰਨ ਅਤੇ  ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।