ਕਿਸਾਨੀ ਅੰਦੋਲਨ ਦੌਰਾਨ ਬੰਦ ਹੋਈਆਂ ਰੇਲਾਂ ਚਲਣ ਨਾਲ ਵਧੇ ਪੰਜਾਬ ਦੇ ਤਾਪ ਬਿਜਲੀ ਘਰਾਂ ਦੇ ਕੋਲਾ ਭੰ
ਕਿਸਾਨੀ ਅੰਦੋਲਨ ਦੌਰਾਨ ਬੰਦ ਹੋਈਆਂ ਰੇਲਾਂ ਚਲਣ ਨਾਲ ਵਧੇ ਪੰਜਾਬ ਦੇ ਤਾਪ ਬਿਜਲੀ ਘਰਾਂ ਦੇ ਕੋਲਾ ਭੰਡਾਰ ਭਰਪੂੁਰ ਹੋਏ
ਪਟਿਆਲਾ, 10 ਫ਼ਰਵਰੀ (ਜਸਪਾਲ ਸਿੰਘ ਢਿੱਲੋਂ): ਪੰਜਾਬ ’ਚ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਜਿਸ ਕਰ ਕੇ ਕਿਸਾਨਾਂ ਨੇ ਰੇਲ ਪਟੜੀਆਂ ਮੱਲੀਆਂ ਹੋਈਆਂ ਸਨ ਜਿਸ ਕਰ ਕੇ ਤਾਪ ਬਿਜਲੀ ਘਰਾਂ ਕੋਲ ਕੋਲੇ ਦੇ ਵੱਡੀ ਪੱਧਰ ਉਤੇ ਕਮੀ ਆ ਗਈ ਸੀ ਜਿਸ ਵੇਲੇ ਪੰਜਾਬ ’ਚੋਂ ਕਿਸਾਨੀ ਅੰਦੋਲਣ ਦਿੱਲੀ ਦੇ ਬਾਰਡਰਾਂ ਉਤੇ ਤਬਦੀਲ ਹੋਇਆ ਤਾਂ ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਮਾਲ ਰੇਲਾਂ ਸ਼ੁਰੂ ਹੋ ਗਈਆਂ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਤਾਪ ਬਿਜਲੀ ਘਰਾਂ ਦੇ ਕੋਲਾ ਭੰਡਾਰਾਂ ਉਤੇ ਪੈਦਾ ਸ਼ੁਰੂ ਹੋ ਗਿਆ ਹੈ।
ਤਾਜ਼ਾ ਸਥਿਤੀ ਮੁਤਾਬਕ ਪੰਜਾਬ ਦੇ ਨਿਜੀ ਤਾਪ ਬਿਜਲੀ ਘਰਾਂ ਦੇ ਕੋਲ ਕੋਲੇ ਦੇ ਭੰਡਾਰ ਵਧਣ ਲੱਗ ਪਏ ਹਨ। ਹਾਲਾ ਕਿ ਸਰਕਾਰੀ ਤਾਪ ਬਿਜਲੀ ਘਰਾਂ ਦੇ ਕੋਲ ਕੋਲੇ ਦੇ ਸੀਮਤ ਭੰਡਾਰ ਹੀ ਹਨ ਕਿਉਂਕਿ ਇਸ ਵੇਲੇ ਨਿਜੀ ਤਾਪ ਬਿਜਲੀ ਘਰਾਂ ਦੇ ਕੋਲ ਕੋਲੇ ਦੇ ਭੰਡਾਰ ਵਧਾਏ ਜਾ ਰਹੇ ਹਨ। ਅੰਕੜੇ ਦਸਦੇ ਹਨ ਕਿ ਇਸ ਵੇਲੇ ਰਾਜਪੁਰਾ ਨਲਾਸ ਤਾਪ ਬਿਜਲੀ ਘਰ ਦੇ ਕੋਲ 5,33,538 ਮੀਟਰਕ ਟਨ ਕੋਲਾ ਭੰਡਾਰ ਹੋ ਚੁੱਕਾ ਹੈ ਜੋ ਇਕ ਮਹੀਨੇ ਲਈ ਕਾਫ਼ੀ ਹੈ, ਬੀਤੀ ਕਲ 4,028 ਮੀਟਰਕ ਟਨ ਕੋਲਾ ਆਇਆ।
ਇਸੇ ਤਰ੍ਹਾਂ ਜੀਵੀਕੇ ਤਾਪ ਬਿਜਲੀ ਘਰ ਗੋਇੰਦਵਾਲ ਸਾਹਿਬ ਕੋਲ ਇਸ ਵੇਲੇ 1,89,309 ਮੀਟਰਕ ਟਨ ਕੋਲਾ ਹੈ ਜਿਸ ਨਾਲ ਤਾਪ ਬਿਜਲੀ ਘਰ 27 ਦਿਨ ਤਕ ਚਲਾਇਆ ਜਾ ਸਕਦਾ ਹੈ। ਇਸ ਵੇਲੇ ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਕੋਲ ਇਸ ਵੇਲੇ 1,33,069 ਮੀਟਰਕ ਟਨ ਕੋਲਾ ਹੈ ਜੋ ਚਾਰ ਦਿਨ ਲਈ ਕਾਫ਼ੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤਾਪ ਬਿਜਲੀ ਘਰ ਨੂੰ ਹੁਣ ਤਰਜੀਹ ਦਿਤੀ ਜਾ ਰਹੀ ਹੈ ਇਸੇ ਕਰ ਕੇ ਬੀਤੀ ਕਲ ਇਕੇ 41,759 ਮੀਟਰਕ ਟਨ ਕੋਲਾ ਆਇਆ ਹੈ। ਜੇਕਰ ਬਿਜਲੀ ਨਿਗਮ ਦੇ ਅਪਣੇ ਤਾਪ ਬਿਜਲੀ ਘਰਾਂ ’ਚ ਕੋਲੇ ਦੀ ਸਥਿਤੀ ਦੇਖੀ ਜਾਵੇ ਤਾਂ ਗੁਰੂੁ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ ਕੋਲ 66,202 ਮੀਟਰਕ ਟਨ ਕੋਲਾ ਜੋ 4.83 ਦਿਨ ਲਈ ਕਾਫ਼ੀ ਹੈ ਅਤੇ ਗੁਰੂ ਹਰਗੋਬਿੰਦ ਸਾਹਿਤ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੀ ਸਥਿਤੀ ਦੇਖੀ ਜਾਵੇ ਤਾਂ ਇਥੇ ਇਸ ਵੇਲੇ 44,240 ਮੀਟਰਕ ਟਨ ਕੋਲਾ ਹੈ ਜੋ ਸਵਾ ਤਿੰਨ ਦਿਨ ਲਈ ਕਾਫ਼ੀ ਹੈ। ਇਨ੍ਹਾਂ ਦੋਹਾਂ ਤਾਪ ਬਿਜਲੀ ਘਰਾਂ ਕੋਲ ਕੋਈ ਵੀ ਕੋਲੇ ਗੱਡੀ ਨਹੀਂ ਪਹੁੰਚੀ। ਇਸ ਵੇਲੇ ਤਰਜੀਹ ਨਿਜੀ ਤਾਪ ਬਿਜਲਰ ਘਰਾਂ ਨੂੰ ਹੀ ਦਿਤੀ ਜਾ ਰਹੀ ਹੈ।