ਕੋਈ ਵੀ ਖੇਤੀ ਕਾਨੂੰਨਾਂ ਦੇ ਲਾਭ ਦੱਸ ਦੇਵੇ, ਮੈਂ ਮੋਦੀ ਦਾ ਵਿਰੋਧ ਕਰਨਾ ਛੱਡ ਦੇਵਾਂਗਾ: ਕੁਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ‘ਚ ਸ਼ੂਟਿੰਗਾਂ ਕਰਨ ‘ਤੇ ਬਾਲੀਵੁੱਡ ਐਕਟਰਾਂ ਨੂੰ ਜੁੱਤੀਆਂ ਮਾਰ ਭਜਾਵਾਂਗੇ: ਕੁਲਬੀਰ ਮੁਸ਼ਕਾਬਾਦ...

Kulbir Singh Mushtkabad

ਨਵੀਂ ਦਿੱਲੀ: (ਲੰਕੇਸ਼ ਤ੍ਰਿਖਾ)- ਅਦਾਕਾਰ ਅਤੇ ਕਿਸਾਨ ਕੁਲਬੀਰ ਸਿੰਘ ਮੁਸ਼ਕਾਬਾਦ ਦੇਸ਼ ਦੇ ਵੱਖ ਵੱਖ ਕੋਨਿਆਂ ਵਿੱਚ ਜਾ ਕੇ ਕਿਸਾਨੀ ਅੰਦੋਲਨ ਬਾਰੇ ਆਵਾਜ਼ ਬੁਲੰਦ ਕਰ ਰਿਹਾ ਹੈ। ਕਿਸਾਨ ਕੁਲਬੀਰ ਸਿੰਘ ਕਦੇ ਗੁਰਦੁਆਰਾ ਮਨੀਕਰਨ ਸਾਹਿਬ, ਕਦੇ ਫਿਲਮ ਅਦਾਕਾਰ ਧਰਮਿੰਦਰ, ਸੰਨੀ ਦਿਓਲ ਦੇ ਘਰ ਕੋਲ ਜਾ ਕੇ, ਕਦੇ ਮੁੰਬਈ ਦੇ ਰੈਸਟੋਰੈਂਟਾਂ, ਕਦੇ ਅਕਸ਼ੈ ਕੁਮਾਰ ਦੇ ਘਰ ਕੋਲ ਜਾ ਕੇ ਕਿਸਾਨੀ ਅੰਦੋਲਨ ਬਾਰੇ ਪ੍ਰਚਾਰ ਕਰ ਰਿਹਾ ਹੈ।

ਕਿਸਾਨ ਕੁਲਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਇਕੱਲੇ ਕਿਸਾਨਾਂ ਲਈ ਲਈ ਹੀ ਘਾਤਕ ਨਹੀਂ, ਇਹ ਕਾਨੂੰਨ ਸਮੁੱਚੇ ਦੇਸ਼ ਦੇ ਲੋਕਾਂ ਲਈ ਵੀ ਘਾਤਕ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਹ ਕੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ। ਇਸ ਦੌਰਾਨ ਕੁਲਬੀਰ ਸਿੰਘ ਮੁਸ਼ਕਾਬਾਦ ਨੇ ਬਾਲੀਵੁੱਡ ਅਦਾਕਾਰਾਂ ਕੋਲ ਜਾਣ ਦਾ ਕਾਰਨ ਦੱਸਦਿਆਂ ਕਿਹਾ ਕਿ ਇਹ ਸੈਲੀਬ੍ਰੇਟੀ ਹਨ ਕਿਉਂਕਿ ਇਨ੍ਹਾਂ ਵੱਲੋਂ ਕਹੀ ਗੱਲ ਲੱਖਾਂ ਲੋਕਾਂ ਤੱਕ ਪਹੁੰਚਦੀ ਹੈ ਅਤੇ ਬਾਲੀਵੁੱਡ ਦੇ ਸਾਰੇ ਅਦਾਕਾਰ ਟਵੀਟ ਕਰਕੇ ਇਹ ਕਹਿਣਾ ਚਾਹੁੰਦੇ ਹਨ ਕਿ ਖੇਤੀ ਕਾਨੂੰਨ ਬਹੁਤ ਵਧੀਆ ਹਨ।

ਉਨ੍ਹਾਂ ਕਿਹਾ ਕਿ ਮੇਰਾ ਕਿਸੇ ਵੀ ਰਾਜਨੀਤਕ ਪਾਰਟੀ, ਕਿਸਾਨ ਜਥੇਬੰਦੀ ਜਾਂ ਕਿਸੇ ਹੋਰ ਸਿਆਸੀ ਆਗੂ ਨਾਲ ਕੋਈ ਸੰਬੰਧ ਨਹੀਂ ਹੈ। ਕੁਲਬੀਰ ਨੇ ਕਿਹਾ ਕਿ ਦੇਸ਼ ਦਾ ਕੋਈ ਵੀ ਵਿਅਕਤੀ ਮੈਨੂੰ ਸਿੱਧੇ-ਸਾਧੇ ਜੱਟ ਨੂੰ ਆਣ ਕੇ ਖੇਤੀ ਦੇ ਨਵੇਂ ਕਾਨੂੰਨਾਂ ਦੇ ਲਾਭ ਦੱਸ ਦਵੇ ਤਾਂ ਮੈਂ ਮੋਦੀ ਸਰਕਾਰ ਦਾ ਵਿਰੋਧ ਕਰਨਾ ਛੱਡ ਦਵਾਂਗਾ ਅਤੇ ਮੋਦੀ ਸਰਕਾਰ ਦਾ ਪ੍ਰਚਾਰ ਕਰਨ ਲੱਗ ਜਾਵਾਂਗਾ।

ਕੁਲਬੀਰ ਨੇ ਕਿਹਾ ਕਿ ਜੇ ਤੁਸੀਂ ਇਕ ਸਧਾਰਨ ਵਿਅਕਤੀ ਨੂੰ ਖੇਤੀ ਕਾਨੂੰਨਾਂ ਦੇ ਲਾਭ ਨਹੀਂ ਦੱਸ ਸਕਦੇ ਤਾਂ ਤੁਸੀਂ ਲੋਕਾਂ ਨੂੰ ਖੇਤੀ ਕਾਨੂੰਨਾਂ ਕੀ ਫਾਇਦੇ ਦੱਸੋਗੇ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਖੇਤੀ ਦਾ ਕਿੱਤਾ ਹੈ ਪਰ ਇਹ ਘਾਟੇ ਦਾ ਸੌਦਾ ਹੈ ਕਿਉਂਕਿ 6 ਮਹੀਨੇ ਬਾਅਦ ਫ਼ਸਲ ਆਉਣੀ ਹੁੰਦੀ ਹੈ, ਇਸ ਲਈ ਮੈਂ ਖੇਤੀ ਦੇ ਨਾਲ ਪੰਜਾਬੀ ਫਿਲਮ ਇੰਡਸਟ੍ਰੀਜ਼ ਵਿਚ ਵੀ ਕੰਮ ਕਰਦਾ ਹਾਂ ਜਿਸ ਨਾਲ ਮੇਰਾ ਗੁਜ਼ਾਰਾ ਆਰਾਮ ਨਾਲ ਚੱਲੀ ਜਾਂਦਾ ਹੈ।

ਉਨ੍ਹਾਂ ਕਿਹਾ ਜਦੋਂ ਅੱਜ ਕਿਸਾਨੀ ਉਤੇ ਸੰਕਟ ਹੈ ਤਾਂ ਮੈਂ ਕਿਸਾਨੀ ਲਹਿਰ ਵੱਲ ਤੁਰ ਪਿਆ ਹਾਂ। ਉਨ੍ਹਾਂ ਕਿਹਾ ਕਿ ਮੈਂ ਕਿਸੇ ਟੀਮ ਨੂੰ ਆਪਣੇ ਨਾਲ ਇਸ ਲਈ ਨਹੀਂ ਲਗਾਇਆ ਕਿਉਂਕਿ ਉਨ੍ਹਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਖਰਚਾ ਮੇਰੇ ਕੋਲੋਂ ਨਹੀਂ ਹੋਣਾ ਸੀ ਤਾਂ ਕਰਕੇ ਮੈਂ ਇੱਕਲੇ ਜਣੇ ਨੇ ਹੀ ਕਿਸਾਨੀ ਸੰਘਰਸ਼ ਪ੍ਰਤੀ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ ਹੈ।

ਉਨ੍ਹਾਂ ਕਿਹਾ ਮੈਂ ਲੋਕਾਂ ਵਿਚ ਵਿਚਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਕੀ-ਕੀ ਨੁਕਸਾਨ ਹਨ ਕਿਉਂਕਿ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸਦੀ ਮਾਰ ਝੱਲਣੀ ਪਵੇਗੀ।