ਰਾਜਸਥਾਨ ਵਿਧਾਨ ਸਭਾ ਵਿਚ ਲੱਗੇ ‘ਜੈ ਸ਼੍ਰੀ ਕਿਸਾਨ’ ਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ

ਏਜੰਸੀ

ਖ਼ਬਰਾਂ, ਪੰਜਾਬ

ਰਾਜਸਥਾਨ ਵਿਧਾਨ ਸਭਾ ਵਿਚ ਲੱਗੇ ‘ਜੈ ਸ਼੍ਰੀ ਕਿਸਾਨ’ ਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ

image

ਜੈਪੁਰ, 10 ਫ਼ਰਵਰੀ : ਰਾਜਸਥਾਨ ਵਿਧਾਨ ਸਭਾ ਦਾ ਬਜਟ ਇਜਲਾਸ ਬੁਧਵਾਰ ਨੂੰ ਸ਼ੁਰੂ ਹੋਇਆ ਅਤੇ ਇਸ ਦੌਰਾਨ ਇਕ ਵਿਧਾਇਕ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਲਈ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ ਵਿਚ ‘ਜੈ ਸ਼੍ਰੀ ਕਿਸਾਨ’ ਅਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ ਲਾਏ।
ਰਾਜਸਥਾਨ ਦੀ ਪੰਦਰਵੀਂ ਅਸੈਂਬਲੀ ਦਾ ਛੇਵਾਂ ਸੈਸ਼ਨ ਬੁਧਵਾਰ ਸਵੇਰੇ 11 ਵਜੇ ਸ਼ੁਰੂ ਹੋਇਆ। ਰਾਜਪਾਲ ਕਲਰਾਜ ਮਿਸ਼ਰਾ ਦਾ ਭਾਸ਼ਣ ਹੋਇਆ ਜਿਸ ਵਿਚ ਉਨ੍ਹਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਅਪਣੇ ਸੰਬੋਧਨ ਦੌਰਾਨ ਭਾਦਰਾ ਤੋਂ ਵਿਧਾਇਕ ਬਲਵਾਨ ਪੂਨੀਆ ਨੇ ਕਿਸਾਨ ਅੰਦੋਲਨ ਅਤੇ ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਨਾਹਰੇਬਾਜ਼ੀ ਕੀਤੀ। 
ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਉਨ੍ਹਾਂ ਨੇ ‘ਕਾਲਾ ਕਾਨੂੰਨ ਵਾਪਸ ਲਉ’ ਦਾ ਝੰਡਾ ਲਹਿਰਾਇਆ ਅਤੇ ‘ਜੈ ਸ਼੍ਰੀ ਕਿਸਾਨ’ ਅਤੇ ‘ਅੰਦੋਲਨਜੀਵੀ ਜ਼ਿੰਦਾਬਾਦ’ ਦੇ ਨਾਹਰੇ ਵੀ ਲਗਾਏ। ਸੱਤਾਧਾਰੀ ਧਿਰ ਦੇ ਕਈ ਮੰਤਰੀਆਂ ਵਲੋਂ ਉਨ੍ਹਾਂ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੰਬੋਧਨ ਦੌਰਾਨ ਪੂਨੀਆ ਨਾਹਰੇ ਲਗਾਉਂਦੇ ਰਹੇ।    (ਪੀਟੀਆਈ)