Punjab News: ਅਸਲੀ ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੀ ਨਕਲੀ IPS ਕੁੜੀ

ਏਜੰਸੀ

ਖ਼ਬਰਾਂ, ਪੰਜਾਬ

 ਪੁਲਿਸ ਨੇ ਤਫ਼ਤੀਸ਼ ਕਰਨ ਉਪਰੰਤ ਮਾਮਲਾ ਕੀਤਾ ਦਰਜ 

Real police arrest fake IPS girl during blockade

 

 ਆਏ ਦਿਨ ਹੀ ਪੰਜਾਬ ਵਿੱਚ ਨਕਲੀ ਪੁਲਿਸ ਵਜੋਂ ਵਰਦੀਆਂ ਪਾ ਕੇ ਘੁੰਮਦੇ ਮਹਿਲਾਵਾਂ ਅਤੇ ਪੁਰਸ਼ ਅਸਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਤਰਨ ਤਰਨ ਤੋਂ ਸਾਹਮਣੇ ਆਇਆ ਹੈ। ਜਿੱਥੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਆਪਣੇ ਆਪ ਨੂੰ ਆਈਪੀਐਸ ਦੱਸ ਰਹੀ ਔਰਤ ਦਾ ਪਰਦਾਫ਼ਾਸ਼ ਕੀਤਾ ਹੈ।

ਏਐੱਸਾਈ ਪ੍ਰਤਾਪ ਸਿੰਘ ਮੁਤਾਬਿਕ ਉਨ੍ਹਾਂ ਨੇ ਜਿਸ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ ਉਹ ਆਪਣੇ ਆਪ ਨੂੰ ਆਈਪੀਐਸ ਦੱਸ ਰਹੀ ਸੀ ਪਰ ਉਹ ਇਸ ਅਹੁਦੇ ਨਾਲ ਸਬੰਧਿਤ ਕੋਈ ਪਛਾਣ ਪੱਤਰ ਜਾਂ ਆਈਡੀ ਕਾਰਡ ਪੇਸ਼ ਨਹੀਂ ਕਰ ਸਕੀ।

ਇਸ ਸਬੰਧੀ ਮੀਡੀਆ ਨੂੰ ਹੋਰ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਏਐਸਆਈ ਪ੍ਰਤਾਪ ਸਿੰਘ ਨੇ ਦੱਸਿਆ ਕਿ, 'ਉਨ੍ਹਾਂ ਵੱਲੋਂ ਇੱਕ ਨਕਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਪੁਲਿਸ ਦੀ ਵਰਦੀ ਪਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਫ਼ਰਜ਼ੀ ਲੇਡੀ ਪੁਲਿਸ ਅਫ਼ਸਰ ਦੀ ਪਹਿਚਾਣ ਸਿਮਰਨਜੀਤ ਕੌਰ ਵਜੋਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੇਰੀ ਜਾਂਚ ਜਾਰੀ ਹੈ।'