ਜੇਲ੍ਹ ਪ੍ਰਬੰਧ ਚ ਵੱਡਾ ਫੇਰ ਬਦਲ: 6 ਸੁਪਰਡੈਂਟਾਂ ਸਮੇਤ ਪੰਜਾਬ ਦੇ 16ਜੇਲ੍ਹ ਅਧਿਕਾਰੀ ਬਦਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਲ੍ਹ ਵਿਭਾਗ ਵੱਲੋਂ ਕੀਤਾ ਗਿਆ ਫੇਰਬਦਲ

Major change in jail management: 16 jail officers of Punjab, including 6 superintendents, transferred

ਚੰਡੀਗੜ੍ਹ : ਪੰਜਾਬ ਦੇ ਜੇਲ੍ਹ ਪ੍ਰਬੰਧ ਚ ਵੱਡਾ ਫੇਰ ਬਦਲ ਹੋਇਆ ਹੈ ਛੇ ਸੁਪਰਡੈਂਟਾਂ ਸਮੇਤ 16ਜੇਲ੍ਹ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਜੇਲ੍ਹ ਵਿਭਾਗ ਦੀ ਪ੍ਰਮੁੱਖ ਸਕੱਤਰ ਭਾਵਨਾ ਗਰਗ ਵਲੋਂ ਜਾਰੀ ਹੁਕਮਾਂ ਮੁਤਾਬਿਕ ਕੁਲਵੰਤ ਸਿੰਘ ਨੂੰ ਤਰੱਕੀ ਉਪਰੰਤ ਸੁਪਰਡੈਂਟ ਕੇਂਦਰੀ ਜੇਲ੍ਹ ਲੁਧਿਆਣਾ, ਗੁਰਚਰਨ ਸਿੰਘ ਧਾਲੀਵਾਲ ਨੂੰ ਕੇਂਦਰੀ ਜੇਲ੍ਹ ਪਟਿਆਲਾ, ਮਨਜੀਤ ਟਿਵਾਣਾ ਨੂੰ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ, ਇਕਬਾਲ ਸਿੰਘ ਬਰਾੜ ਨੂੰ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਅਤੇ ਚੰਚਲ ਕੁਮਾਰੀ ਨੂੰ ਸੁਪਰਡੈਂਟ -1  ਓਪਨ  ਜੇਲ੍ਹ ਨਾਭਾ ਲਾਇਆ ਗਿਆ ਹੈ ਇਸੇ ਤਰਾਂ ਸੰਦੀਪ ਸਿੰਘ ਨੂੰ ਵਧੀਕ ਸੁਪਰਡੈਂਟ -2ਕੇਂਦਰੀ ਜੇਲ੍ਹ ਪਟਿਆਲਾ, ਬਲਵਿੰਦਰ ਸਿੰਘ ਨੂੰ ਡਿਪਟੀ ਸੁਪਰਡੈਂਟ -2  ਸਕਿਉਰਿਟੀ ਫਰੀਦਕੋਟ, ਕੰਵਰ ਭਵਨ ਪ੍ਰਤਾਪ ਸਿੰਘ ਨੂੰ ਡਿਪਟੀ ਸੁਪਰਡੈਂਟ ਫੈਕਟਰੀ ਕੇਂਦਰੀ ਜੇਲ੍ਹ ਗਇੰਦਵਾਲ ਸਾਹਿਬ, ਅਨਿਲ ਭੰਡਾਰੀ ਨੂੰ ਡਿਪਟੀ ਸੁਪਰਡੈਂਟ ਫੈਕਟਰੀ ਕੇਂਦਰੀ ਜੇਲ੍ਹ ਲੁਧਿਆਣਾ, ਪਰਮਿੰਦਰ ਸਿੰਘ ਨੂੰ ਡਿਪਟੀ ਸੁਪਰਡੈਂਟ ਪ੍ਰਸ਼ਾਸ਼ਨ ਜਿਲ੍ਹਾ ਜੇਲ੍ਹ ਸੰਗਰੂਰ, ਜਸਪ੍ਰੀਤ ਸਿੰਘ ਨੂੰ ਡਿਪਟੀ ਸੁਪਰਡੈਂਟ ਫੈਕਟਰੀ ਕੇਂਦਰੀ ਜੇਲ੍ਹ ਫਰੀਦਕੋਟ, ਸਾਹਿਲ ਵਿਰਦੀ ਨੂੰ ਡਿਪਟੀ ਸੁਪਰਡੈਂਟ  ਸਕਿਉਰਿਟੀ ਕੇਂਦਰੀ ਜੇਲ੍ਹ ਬਠਿੰਡਾ, ਸਿਮਰਜੀਤ ਕੌਰ ਨੂੰ ਡਿਪਟੀ ਸੁਪਰਡੈਂਟ ਸਕਿਉਰਿਟੀ ਕੇਂਦਰੀ ਜੇਲ੍ਹ ਅਮ੍ਰਿਤਸਰ, ਨਵਦੀਪ ਸਿੰਘ ਨੂੰ ਡਿਪਟੀ ਸੁਰਡੈਂਟ ਸਕਿਉਰਿਟੀ ਕੇਂਦਰੀ ਜੇਲ੍ਹ ਬਠਿੰਡਾ, ਨਰਪਿੰਦਰ ਸਿੰਘ ਨੂੰ ਡਿਪਟੀ ਸੁਪਰਡੈਂਟ ਸਕਿਉਰਿਟੀ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਵਿਜੇ ਕੁਮਾਰ ਨੂੰ ਸੁਪਰਡੈਂਟ ਮਹਿਲਾ ਜੇਲ੍ਹ ਬਠਿੰਡਾ ਲਾਇਆ ਗਿਆ ਹੈ