ਨਸ਼ਾ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਪੰਜਾਬ ਚੋਣਾਂ 'ਚ ਮੁੱਖ ਮੁੱਦਾ ਰਹੇਗਾ : ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : 17ਵੀਂ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਦੇਸ਼ ਭਰ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ 'ਚ 6 ਪਾਰਟੀਆਂ ਦੇ ਗਠਜੋੜ ਵਾਲੀ ਪਾਰਟੀ...

Simarjit Singh Bains

ਚੰਡੀਗੜ੍ਹ : 17ਵੀਂ ਲੋਕ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਦੇਸ਼ ਭਰ 'ਚ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਪੰਜਾਬ 'ਚ 6 ਪਾਰਟੀਆਂ ਦੇ ਗਠਜੋੜ ਵਾਲੀ ਪਾਰਟੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੱਜ ਆਪਣੇ 7 ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ ਹਨ। ਇਸ ਗਠਜੋੜ 'ਚ ਸ਼ਾਮਲ ਲੋਕ ਇਨਸਾਫ਼ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਹਨ।

ਪਾਰਟੀ ਆਗੂ ਸਿਮਰਜੀਤ ਸਿੰਘ ਬੈਂਸ ਨੇ 'ਸਪੋਕਸਮੈਨ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਲੁਧਿਆਣਾ, ਫ਼ਤਿਹਗੜ੍ਹ ਸਾਹਿਬ (ਰਿਜ਼ਰਵ) ਅਤੇ ਅੰਮ੍ਰਿਤਸਰ ਦੀਆਂ ਲੋਕ ਸਭਾ ਸੀਟ 'ਤੇ ਲੋਕ ਇਨਸਾਫ਼ ਪਾਰਟੀ ਦੇ ਉਮੀਦਵਾਰ ਚੋਣ ਮੈਦਾਨ 'ਚ ਨਿੱਤਰਣਗੇ।  ਬੈਂਸ ਨੇ ਕਿਹਾ ਕਿ ਨਸ਼ਾ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਮੁਕਤ ਪੰਜਾਬ ਚੋਣਾਂ ਦਾ ਮੁੱਖ ਮੁੱਦਾ ਰਹਿਣਗੇ। ਉਨ੍ਹਾਂ ਦੱਸਿਆ ਕਿ ਪੁਲਿਸ ਦੀ ਮਿਲੀਭੁਗਤ ਨਾਲ ਹੀ ਸੂਬੇ 'ਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਕਿਹੜਾ ਉਮੀਦਵਾਰ ਕਿੱਥੋਂ ਚੋਣ ਲੜੇਗਾ ਇਹ ਪਾਰਟੀ ਹਾਈਕਮਾਨ ਤੈਅ ਕਰੇਗੀ। 

ਬੈਂਸ ਨੇ ਕਿਹਾ, '"ਮੇਰੇ ਅੰਦਰ ਸੂਬੇ ਲਈ ਪਿਆਰ ਕੁੱਟ-ਕੁੱਟ ਕੇ ਭਰਿਆ ਹੈ। ਜੇ ਮੈਨੂੰ ਹਨੁੰਮਾਨ ਵਾਂਗੂ ਛਾਤੀ ਪਾੜ ਕੇ ਵਿਖਾਉਣ ਪਵੇ ਤਾਂ ਅੰਦਰ ਪੰਜਾਬ ਦੀ ਫ਼ੋਟੋ ਵਿਖਾਈ ਦੇਵੇਗੀ।"