ਜਿੱਤ ਕੌਰਵਾਂ ਜਾਂ ਪਾਂਡਵਾਂ ਦੀ ਹੋਵੇਗੀ, ਇਹ ਤੁਹਾਡੇ ਹੱਥ 'ਚ ਹੈ : ਨਵਜੋਤ ਸਿੰਘ ਸਿੱਧੂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ : ਦੇਸ਼ ਦੀ ਤਕਦੀਰ ਨੂੰ ਬਦਲਣ ਲਈ ਵੋਟ ਨਾਲ ਸੱਟ ਕਰਨੀ ਪਵੇਗੀ। ਜਿੱਤ ਕੌਰਵਾਂ ਜਾਂ ਪਾਂਡਵਾਂ ਦੀ ਹੋਵੇਗੀ, ਇਹ ਤੁਹਾਡੇ ਹੱਥ 'ਚ ਹੈ। ਇਨ੍ਹਾਂ ਵਿਚਾਰਾਂ ਦਾ...

Navjot Singh Sidhu

ਚੰਡੀਗੜ੍ਹ : ਦੇਸ਼ ਦੀ ਤਕਦੀਰ ਨੂੰ ਬਦਲਣ ਲਈ ਵੋਟ ਨਾਲ ਸੱਟ ਕਰਨੀ ਪਵੇਗੀ। ਜਿੱਤ ਕੌਰਵਾਂ ਜਾਂ ਪਾਂਡਵਾਂ ਦੀ ਹੋਵੇਗੀ, ਇਹ ਤੁਹਾਡੇ ਹੱਥ 'ਚ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤਾ। 

ਸੋਸ਼ਲ ਮੀਡੀਆ 'ਤੇ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਨਰਿੰਦਰ ਮੋਦੀ ਝੂਠ ਦੀ ਸਿਆਸਤ ਕਰ ਰਹੇ ਹਨ। ਲੋਕਾਂ ਨੂੰ ਵਰਗਲਾਇਆ ਜਾ ਰਿਹਾ ਹੈ। ਮੋਦੀ 10 ਲੱਖ ਦਾ ਕੋਟ ਪਹਿਨ ਕੇ ਲੋਕਾਂ ਨੂੰ 15-15 ਲੱਖ ਦੇਣ ਦੀ ਟੋਪੀਆਂ ਪਵਾ ਰਹੇ ਹਨ। ਸਿੱਧੂ ਨੇ ਕਰੜੇ ਸ਼ਬਦਾਂ 'ਚ ਕਿਹਾ ਕਿ ਫ਼ੌਜ ਦਾ ਸਿਆਸੀਕਰਨ ਨਾ ਕਰੋ। ਜਿਹੜੇ ਹੱਥ ਰਾਫ਼ੇਲ ਦੀ ਫ਼ਾਈਲ ਨੂੰ ਸੁਰੱਖਿਅਤ ਨਾ ਰੱਖ ਸਕੇ ਉਹ ਦੇਸ਼ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਹਨ। ਮੋਦੀ ਨੂੰ ਜੇ ਕੋਈ ਸਵਾਲ ਕਰਦਾ ਹੈ ਤਾਂ ਉਹ ਨੂੰ ਦੇਸ਼ ਧ੍ਰੋਹੀ ਕਹਿ ਦਿੱਤਾ ਜਾਂਦਾ ਹੈ।

ਸਿੱਧੂ ਨੇ ਮੋਦੀ ਸਰਕਾਰ ਨੂੰ ਇੱਕ ਵਾਰ ਫਿਰ ਨੋਟਬੰਦੀ ਦੇ ਮਾਮਲੇ 'ਤੇ ਘੇਰਦਿਆਂ ਕਿਹਾ ਕਿ ਨੋਟਬੰਦੀ ਨੇ ਦੇਸ਼ ਦਾ ਕਚੂਮੜ ਕੱਢ ਕੇ ਰੱਖ ਦਿੱਤਾ। ਬੈਂਕਾਂ ਅੱਗੇ ਕਤਾਰਾਂ 'ਚ ਅੰਬਾਨੀ, ਅਡਾਨੀ ਵਗੈਰਾ ਨਹੀਂ ਲੱਗੇ ਸਨ, ਸਗੋਂ ਗਰੀਬ ਤੇ ਆਮ ਲੋਕ ਖੜੇ ਸਨ। ਨੋਟਬੰਦੀ ਨਾਲ ਕਾਲਾ ਧਨ ਵਾਪਸ ਨਹੀਂ ਆਇਆ, ਸਗੋਂ ਕਈ ਕੀਮਤੀ ਜਾਨਾਂ ਗੁਆ ਦਿੱਤੀਆਂ ਗਈਆਂ।

ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਕਹਿਣੀ ਤੇ ਕਥਨੀ 'ਚ ਕੋਈ ਫ਼ਰਕ ਨਹੀਂ ਹੈ। ਅਸੀ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ ਅਤੇ ਪੰਜਾਬ ਸਮੇਤ 3 ਸੂਬਿਆਂ 'ਚ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ। 

ਸਿੱਧੂ ਨੇ ਇਸ ਤੋਂ ਇਲਾਵਾ ਕਈ ਮੁੱਦਿਆਂ 'ਤੇ ਭਾਜਪਾ ਸਰਕਾਰ ਨੂੰ ਘੇਰਿਆ।