ਕੋਰੋਨਾ ਵਾਇਰਸ ਕਰ ਕੇ ਟੁੱਟਿਆ ਪੰਜਾਬੀ ਦਾ ਸੁਪਨਾ

ਏਜੰਸੀ

ਖ਼ਬਰਾਂ, ਪੰਜਾਬ

ਇਸ ਟੂਰ ਦੇ ਲਈ ਉਨ੍ਹਾਂ ਨੇ ਕੰਪਨੀ ਕੋਲੋਂ 300 ਦਿਨ ਦੀ ਛੁੱਟੀ ਲਈ ਸੀ

File Photo

 ਮੁਹਾਲੀ: ਮੁਹਾਲੀ ਦਾ ਇਕ ਨੌਜਵਾਨ ਕਰਮਵੀਰ ਸਿੰਘ ਜਿਸ ਨੇ ਕਿਹਾ ਕਿ ਉਨ੍ਹਾਂ ਦੀ ਬੱਸ ਇੱਕੋ ਇੱਛਾ ਹੈ। ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ 'ਤੇ ਆਪਣਾ ਵਰਲਡ ਟੂਰ ਪੂਰਾ ਕਰਨਾ। ਇਸ ਟੂਰ 'ਚ ਉਸ ਦਾ ਕੋਈ ਆਰਥਿਕ ਮਦਦਗਾਰ ਨਹੀਂ ਹੈ, ਉਹ ਸਾਰਾ ਖ਼ਰਚ ਆਪਣੇ ਆਪ ਹੀ ਕਰ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਾਈਕਲ 'ਤੇ ਵਰਲਡ ਟੂਰ 'ਤੇ ਨਿਕਲੇ ਕਰਮਵੀਰ ਸਿੰਘ ਦਾ ਸੁਪਨਾ ਕੋਰੋਨਾ ਵਾਇਰਸ ਨੇ ਤੋੜ ਦਿੱਤਾ ਹੈ।

ਜਿਨ੍ਹਾਂ ਨੂੰ ਫਿਲਹਾਲ ਚਾਰ ਦੇਸ਼ਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ ਬੈਂਕਾਕ ਤੋਂ ਵਾਪਸ ਭਾਰਤ ਭੇਜ ਦਿੱਤਾ ਗਿਆ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਗਲੇ 10 ਦਿਨ ਤੱਕ ਕੋਰੋਨਾ ਵਾਇਰਸ ਦੇ ਹਾਲਾਤ 'ਤੇ ਨਜ਼ਰ ਰੱਖਣਗੇ। ਇਸ ਤੋਂ ਬਾਅਦ ਮੁੜ ਅਪਣੀ ਯਾਤਰਾ ਸ਼ੁਰੂ ਕਰ ਦੇਣਗੇ। ਮਿਲੀ ਜਾਣਕਾਰੀ ਮੁਤਾਬਕ, ਕਰਮਵੀਰ ਸਿੰਘ ਮੁਹਾਲੀ ਦੇ ਫੇਜ਼ 3ਬੀ1 ਦੇ ਰਹਿਣ ਵਾਲੇ ਹਨ।

ਇਸ ਟੂਰ ਦੇ ਲਈ ਉਨ੍ਹਾਂ ਨੇ ਕੰਪਨੀ ਕੋਲੋਂ 300 ਦਿਨ ਦੀ ਛੁੱਟੀ ਲਈ ਸੀ। ਉਨ੍ਹਾਂ ਨੇ ਅਪਣਾ ਸਫਰ 2 ਫਰਵਰੀ ਨੂੰ ਮੁਹਾਲੀ ਤੋਂ ਸ਼ੁਰੂ ਕੀਤਾ ਸੀ। ਉਹ ਇੰਡੀਆ ਤੋਂ ਸਿੱਧੇ ਨੇਪਾਲ ਪੁੱਜੇ। ਇਸ ਤੋਂ ਬਾਅਦ ਮਿਆਂਮਾਰ ਹੁੰਦੇ ਹੋਏ ਉਨ੍ਹਾਂ ਨੇ ਥਾਈਲੈਂਡ ਵਿਚ ਐਂਟਰ ਕੀਤਾ। ਨਿਯਮਾਂ ਮੁਤਾਬਕ ਅਜਿਹੀ ਯਾਤਰਾ ਕਰਦੇ ਹੋਏ ਉਨ੍ਹਾਂ ਜਿਸ ਦੇਸ਼ ਵਿਚ ਐਂਟਰ ਕਰਨਾ ਹੁੰਦਾ ਹੈ ਉਥੇ ਜਾ ਕੇ ਭਾਰਤੀ ਦੂਤਘਰ ਦੇ ਅਧਿਕਾਰੀਆਂ ਨੂੰ ਮਿਲਣਾ ਹੁੰਦਾ ਹੈ ਪਰ ਜਦ ਉਹ ਬੈਂਕਾਕ ਸਥਿਤ ਭਾਰਤੀ ਦੂਤਘਰ ਪਹੁੰਚੇ ਤਾਂ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਕਰਮਵੀਰ ਨੇ ਉਨ੍ਹਾਂ ਨੂੰ ਦੱਸਿਆ ਕਿ ਮਲੇਸ਼ੀਆ ਹੁੰਦੇ ਹੋਏ ਸਿੰਗਾਪੁਰ ਜਾਣਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਬਹੁਤ ਗੰਭੀਰ ਹਨ। ਜਿਹੜੇ ਦੇਸ਼ਾਂ ਵਿਚ ਉਨ੍ਹਾਂ ਦਾ ਟੂਰ ਹੈ ਉਨ੍ਹਾਂ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਜ਼ਿਆਦਾ ਖ਼ਤਰਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਕਿਓਰਿਟੀ ਮੁਹੱਈਆ ਨਹੀਂ ਕਰਵਾ ਸਕਦੇ।  ਤੁਹਾਨੂੰ ਵਾਪਸ ਅਪਣੇ ਦੇਸ਼ ਜਾਣਾ ਹੋਵੇਗਾ। ਇਹ ਸੁਣ ਕੇ ਉਨ੍ਹਾਂ ਦੁੱਖ ਤਾਂ ਬਹੁਤ ਹੋਇਆ ਪਰ ਜੋ ਆਦੇਸ਼ ਅਧਿਕਾਰੀਆਂ ਨੇ ਦਿੱਤੇ ਸੀ ਉਸ ਦਾ ਉਨ੍ਹਾਂ ਨੇ ਪੂਰਾ ਪਾਲਣ ਕੀਤਾ। ਇਸ ਤੋਂ ਬਾਅਦ ਫਲਾਈਟ ਰਾਹੀਂ ਵਾਪਸ ਇੰਡੀਆ ਆ ਗਿਆ।