ਪੂਰਬੀ ਲੱਦਾਖ਼ ’ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ

ਏਜੰਸੀ

ਖ਼ਬਰਾਂ, ਪੰਜਾਬ

ਪੂਰਬੀ ਲੱਦਾਖ਼ ’ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਗੇੜ ਦੀ ਗੱਲਬਾਤ

image

ਨਵੀਂ ਦਿੱਲੀ, 11 ਮਾਰਚ : ਭਾਰਤ ਅਤੇ ਚੀਨ ਸ਼ੁਕਰਵਾਰ ਨੂੰ ਪੂਰਬੀ ਲੱਦਾਖ਼ ’ਚ ਟਕਰਾਅ ਦੇ ਕੁਝ ਸਥਾਨਾਂ ’ਤੇ 22 ਮਹੀਨੇ ਲੰਮੀ ਤਲਖ਼ੀ ਦਾ ਹਲ ਕਰਨ ਲਈ 15ਵੇਂ ਗੇੜ ਦੀ ਉੱਚ ਪਧਰੀ ਫ਼ੌਜੀ ਵਾਰਤਾ ਕਰ ਰਹੇ ਹਨ। ਸੂਤਰਾਂ ਨੇ ਦਸਿਆ ਕਿ ਕੋਰ-ਕਮਾਂਡਰ ਪੱਧਰ ਦੀ ਗਲਬਾਤ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੇ ਭਾਰਤੀ ਹਿੱਸੇ ਵਿਚ ਚੁਸ਼ੁਲ-ਮੋਲਦੋ ‘ਬਾਰਡਰ ਪੁਆਇੰਟ’ ਉਤੇ ਸਵੇਰੇ 10 ਵਜੇ ਸ਼ੁਰੂ ਹੋਣੀ ਸੀ। 
ਭਾਰਤ ਅਤੇ ਚੀਨ ਦਰਮਿਆਨ 14ਵੇਂ ਗੇੜ ਦੀ ਗਲਬਾਤ 12 ਜਨਵਰੀ ਨੂੰ ਹੋਈ ਸੀ ਅਤੇ ਟਕਰਾਅ ਵਾਲੇ ਬਾਕੀ ਸਥਾਨਾਂ ’ਤੇ ਤਲਖ਼ੀ ਦਾ ਹਲ ਕਰਨ ਵਿਚ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ ਸੀ। ਗਲਬਾਤ ਦੌਰਾਨ ਹੌਟ ਸਪਰਿੰਗਜ (ਪੈਟਰੋਲਿੰਗ ਪੁਆਇੰਟ-15) ਖੇਤਰਾਂ ਵਿਚ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। 
ਗਲਬਾਤ ਵਿਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਨਵੇਂ ਚੁਣੇ ਕਮਾਂਡਰ ਲੈਫ਼ਟੀਨੈਂਡ ਜਨਰਲ ਅਨਿੰਘ ਸੇਨਗੁਪਤਾ ਕਰ ਰਹੇ ਹਨ। ਭਾਰਤੀ ਪੱਖ ਤੋਂ ‘ਦੇਪਸਾਂਗ ਬਲਜ਼’ ਅਤੇ ਡੇਮਚੌਕ ਵਿਚ ਮੁਦਿਆਂ ਨੂੰ ਹਲ ਕਰਨ ਸਮੇਤ ਟਕਰਾਅ ਵਾਲੇ ਬਾਕੀ ਸਥਾਨਾਂ ’ਤੇ ਜਲਦ ਤੋਂ ਜਲਦ ਫ਼ੌਜ ਨੂੰ ਹਟਾਉਣ ’ਤੇ ਜ਼ੋਰ ਦਿਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।    (ਪੀਟੀਆਈ)