ਭਾਜਪਾ ਜਲਦੀ ਹੀ ਜਨਤਾ ਵਿਚ ਆਪਣਾ ਅਧਾਰ ਵਧਾਏਗੀ  : ਤਰੁਣ ਚੁੱਘ

ਏਜੰਸੀ

ਖ਼ਬਰਾਂ, ਪੰਜਾਬ

ਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਲਈ ਸਮਾਂ ਆਉਣ 'ਤੇ ਪੰਜਾਬ ਦੀ ਨੁਹਾਰ ਬਦਲਣ ਵਿਚ ਸਹਾਈ ਹੋਣਗੀਆਂ।   

Tarun Chug

 

ਅੰਮ੍ਰਿਤਸਰ -  ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਅੰਮ੍ਰਿਤਸਰ ਵਿਚ ਭਾਜਪਾ ਦੇ ਸਾਰੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਚੋਣਾਂ ਦੌਰਾਨ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਜਪਾ ਅਜੇ ਵੀ ਇੱਕ ਤਾਕਤ ਹੈ ਅਤੇ ਪਾਰਟੀ ਆਉਣ ਵਾਲੇ ਦਿਨਾਂ ਵਿਚ ਹੋਰ ਆਸ਼ਾਵਾਦੀ ਅਤੇ ਸਕਾਰਾਤਮਕਤਾ ਨਾਲ ਵਾਪਸੀ ਕਰੇਗੀ।  

ਚੁੱਘ ਜਗਮੋਹਨ ਰਾਜੂ (ਅੰਮ੍ਰਿਤਸਰ ਪੂਰਬੀ), ਅਮਿਤ ਕੁਮਾਰ (ਅੰਮ੍ਰਿਤਸਰ ਪੱਛਮੀ), ਡਾ: ਰਾਮ (ਅੰਮ੍ਰਿਤਸਰ ਕੇਂਦਰ), ਬਲਵਿੰਦਰ ਕੌਰ (ਅਟਾਰੀ) ਅਤੇ ਡਾ: ਪਰਦੀਪ ਭੁੱਲਰ (ਮਜੀਠੀਆ) ਨੂੰ ਮਿਲਣ ਗਏ ਅਤੇ ਉਨ੍ਹਾਂ ਨੇ ਜਿਸ ਜਜ਼ਬੇ ਅਤੇ ਜੋਸ਼ ਨਾਲ ਚੋਣ ਲੜੀ, ਚੁੱਘ ਨੇ ਉਸ ਦੀ ਸ਼ਲਾਘੀ ਕੀਤੀ। ਚੁੱਘ ਨੇ ਕਿਹਾ ਕਿ ਭਾਜਪਾ ਜਲਦੀ ਹੀ ਜਨਤਾ ਵਿਚ ਆਪਣਾ ਅਧਾਰ ਵਧਾਏਗੀ ਅਤੇ ਮਜ਼ਬੂਤ ਕਰੇਗੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਲਈ ਸਮਾਂ ਆਉਣ 'ਤੇ ਪੰਜਾਬ ਦੀ ਨੁਹਾਰ ਬਦਲਣ ਵਿਚ ਸਹਾਈ ਹੋਣਗੀਆਂ।   

ਉਨ੍ਹਾਂ ਕਿਹਾ ਕਿ ਭਾਜਪਾ ਨੇ ਤਨਦੇਹੀ ਨਾਲ ਚੋਣ ਲੜੀ ਅਤੇ ਲੋਕਤੰਤਰੀ ਮਰਿਆਦਾ ਨੂੰ ਕਾਇਮ ਰੱਖਿਆ।  ਚੁੱਘ ਨੇ ਅੱਗੇ ਕਿਹਾ, "ਅਸੀਂ ਲੋਕਾਂ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ ਕਿਉਂਕਿ ਸਾਨੂੰ ਪਾਰਟੀ ਅਤੇ ਪ੍ਰਧਾਨ ਮੰਤਰੀ ਦੇ ਸੰਦੇਸ਼ ਨੂੰ ਰਾਜ ਵਿਚ ਹੋਰ ਤੀਬਰਤਾ ਨਾਲ ਫੈਲਾਉਣ ਲਈ ਹੋਰ ਮਜ਼ਬੂਤ ਬਣਨਾ ਹੈ।