ਹੱਜ ਦੀ ਪਵਿੱਤਰ ਯਾਤਰਾ 'ਤੇ ਜਾਣ ਲਈ 20 ਮਾਰਚ ਤੱਕ ਭਰੇ ਜਾ ਸਕਣਗੇ ਫਾਰਮ 

ਏਜੰਸੀ

ਖ਼ਬਰਾਂ, ਪੰਜਾਬ

ਫਾਰਮ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 'ਚ ਵਾਧਾ

Representational Image

ਮਾਲੇਰਕੋਟਲਾ : ਹੱਜ ਦੀ ਪਵਿੱਤਰ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਖਬਰ ਹੈ। ਯਾਤਰਾ 'ਤੇ ਜਾਣ ਲਈ ਭਰੇ ਜਾਣ ਵਾਲੇ ਫਾਰਮਾਂ ਦੀ ਆਖਰੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ ਜਿਸ ਨਾਲ ਹੁਣ ਇਹ ਫਾਰਮ 20 ਮਾਰਚ ਤੱਕ ਭਰੇ ਜਾ ਸਕਣਗੇ।

ਦੱਸ ਦੇਈਏ ਕਿ ਪਹਿਲਾਂ ਇਸ ਦੀ ਆਖਰੀ ਮਿਤੀ 10 ਮਾਰਚ ਸੀ ਪਰ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਵਲੋਂ ਆਖਰੀ ਦਿਨ ਤੱਕ ਮੰਗ ਕੀਤੇ ਜਾਣ ਦੇ ਮੱਦੇਨਜ਼ਰ ਇਸ ਮਿਤੀ ਨੂੰ ਹੋਰ ਅੱਗੇ ਵਾਧਾ ਦਿੱਤਾ ਗਿਆ ਹੈ। ਹੁਣ 20 ਮਾਰਚ 2023 ਸ਼ਾਮ 5 ਵਜੇ ਤੱਕ ਫਾਰਮ ਭਰੇ ਜਾ ਸਕਣਗੇ।

ਇਹ ਵੀ ਪੜ੍ਹੋ: ਤਾਮਿਲਨਾਡੂ : ਸ਼ਾਰਜਾਹ ਤੋਂ ਆਏ ਯਾਤਰੀਆਂ ਕੋਲੋਂ 6.62 ਕਿਲੋ ਸੋਨਾ ਬਰਾਮਦ

ਇਹ ਸਾਰੀ ਜਾਣਕਾਰੀ ਸੂਬਾਈ ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਦੇ ਹਵਾਲੇ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਪਾਸਪੋਰਟ ਅਤੇ ਹੋਰ ਕੰਮ ਪੂਰੇ ਨਹੀਂ ਹੋਏ ਸੀ ਜਿਸ ਤੋਂ ਲੱਗਦਾ ਸੀ ਕਿ ਇਸ ਵਾਰ ਹੱਜ ਦੀ ਪਵਿੱਤਰ ਯਾਤਰਾ ਲਈ ਫਾਰਮ ਬਹੁਤ ਘੱਟ ਭਰੇ ਜਾਣਗੇ ਪਰ ਹੁਣ ਤਰੀਕ ਵਧਣ ਕਾਰਨ ਉਨ੍ਹਾਂ ਲਈ ਦਿੱਕਤ ਨਹੀਂ ਰਹੇਗੀ। 

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਅਧੀਨ ਕੰਮ ਕਰ ਰਹੀ ਹੱਜ ਕਮੇਟੀ ਆਫ ਇੰਡੀਆ ਨੇ ਇਸ ਤੋਂ ਪਹਿਲਾਂ 10 ਫਰਵਰੀ 2023 ਤੋਂ 10 ਮਾਰਚ 2023 ਤੱਕ ਪਵਿੱਤਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਬਿਨੈ ਪੱਤਰ ਭਰਨ ਦੀ ਮਿਤੀ ਤੈਅ ਕੀਤੀ ਸੀ।