ਅਬੋਹਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, ਮੋਟਰਸਾਈਕਲ ਅੱਗੇ ਅਵਾਰਾ ਪਸ਼ੂ ਆਉਣ ਕਾਰਨ ਵਾਪਰਿਆ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦੇਵੇਗੀ।

photo

 

ਅਬੋਹਰ: ਅਬੋਹਰ 'ਚ ਸ਼ੁੱਕਰਵਾਰ ਰਾਤ ਨੂੰ ਬਾਈਕ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

ਇਹ ਵੀ ਪੜ੍ਹੋ :ਕੈਲੀਫੋਰਨੀਆ 'ਚ ਤੂਫਾਨ ਦਾ ਕਹਿਰ, 13 ਲੋਕਾਂ ਦੀ ਮੌਤ, ਕਈ ਥਾਵਾਂ 'ਤੇ ਬੱਤੀ ਵੀ ਗੁੱਲ 

ਮ੍ਰਿਤਕ ਦੀ ਪਛਾਣ ਅਮਰਜੀਤ (32) ਵਾਸੀ ਢਾਣੀ ਜਾਮਣੀਆ ​​ਵਜੋਂ ਹੋਈ ਹੈ। ਉਹ ਰਾਤ ਕਰੀਬ 10 ਵਜੇ ਸੀਤੋ ਰੋਡ ਤੋਂ ਅਬੋਹਰ ਵੱਲ ਜਾ ਰਿਹਾ ਸੀ। ਰਸਤੇ ਵਿੱਚ ਅਚਾਨਕ ਇੱਕ ਜਾਨਵਰ ਉਸਦੀ ਬਾਈਕ ਦੇ ਸਾਹਮਣੇ ਆ ਗਿਆ। ਤੇਜ਼ ਰਫਤਾਰ ਕਾਰਨ ਬਾਈਕ ਬੇਕਾਬੂ ਹੋ ਕੇ ਨੇੜੇ ਹੀ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਹਾਦਸੇ ਵਿੱਚ ਅਮਰਜੀਤ ਦੀ ਮੌਤ ਹੋ ਗਈ। ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦੇਵੇਗੀ।

ਇਹ ਵੀ ਪੜ੍ਹੋ :ਅਬੋਹਰ 'ਚ ਨੌਜਵਾਨ ਦੀ ਮੌਤ, ਗਲਤੀ ਨਾਲ ਨਿਗਲ ਲਈ ਸੀ ਜ਼ਹਿਰਲੀ ਚੀਜ਼