ਜਲੰਧਰ: ਇੱਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋ ਗਈ। ਜਦੋਂ ਕਿਸੇ ਕੁਆਰੀ ਮਾਂ ਨੇ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਸ ਨੂੰ ਮਰਨ ਲਈ ਕੂੜੇਦਾਨ ਵਿਚ ਸਿੱਟ ਦਿੱਤਾ। ਥਾਣਾ ਡਿਵੀਜ਼ਨ ਨੰਬਰ 4 ਦੇ ਅੰਤਰਗਤ ਆਉਂਦੇ ਕੋਟ ਪੰਛੀਆਂ ਇਲਾਕੇ ਵਿਚ ਕੂੜੇ ਦੇ ਢੇਰ ਵਿਚ ਇਕ ਨਵਜੰਮੀ ਬੱਚੀ ਦੀ ਲਾਸ਼ ਮਿਲੀ।
ਜਾਣਕਾਰੀ ਅਨੁਸਾਰ ਤਰੂਣ ਨਾਮਕ ਵਿਅਕਤੀ ਘਰੋਂ ਕੰਮ ਜਾਣ ਲਈ ਨਿਕਲਿਆ ਤਾਂ ਕੋਟ ਕੋਟ ਪੰਛੀਆਂ ਇਲਾਕੇ ਵਿਚ ਕੂੜੇ ਦੇ ਢੇਰ ਤੇ ਉਸ ਦੀ ਨਜ਼ਰ ਪਈ। ਜਿਵੇਂ ਹੀ ਤਰੂਣ ਨੇ ਕੂੜੇ ਦੇ ਢੇਰ ਵਿਚ ਵੇਖਿਆ ਤਾਂ ਇੱਕ ਨਵਜੰਮੀ ਬੱਚੀ ਦੀ ਲਾਸ਼ ਵਿਖਾਈ ਦਿੱਤੀ। ਜਿਸ ਤੋਂ ਬਾਅਦ ਉਸ ਨੇ ਆਸ ਪਾਸ ਦੇ ਲੋਕਾਂ ਨੂੰ ਦੱਸਿਆ। ਨਵਜੰਮੀ ਬੱਚੀ ਦੀ ਲਾਸ਼ ਕੂੜੇ ਵਿਚ ਪਈ ਹੋਣ ਦੀ ਗੱਲ ਫੈਲਦੇ ਹੀ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਥਾਣਾ ਡਿਵੀਜ਼ਨ ਨੰਬਰ 4 ਨੂੰ ਸੁਚਿਤ ਕੀਤਾ।
ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਸਾਡੇ ਸਮਾਜ ਵਿਚ ਅਜਿਹਾ ਹੋਣਾ ਆਮ ਹੋ ਚੁੱਕੀ ਹੈ। ਦੇਸ਼ ਦੇ ਸ਼ਹਿਰਾਂ ਵਿਚ ਵੀ ਅਜੇ ਹਾਦਸੇ ਹੁੰਦੇ ਰਹਿੰਦੇ ਹਨ। ਇਕ ਖਬਰ ਮਿਲੀ ਸੀ ਕਿ ਇੱਕ ਬੱਚੀ ਨੂੰ ਟ੍ਰੇਨ ਵਿਚ ਹੀ ਛੱਡ ਕੇ ਮਾਂ ਫਰਾਰ ਹੋ ਗਈ ਸੀ। ਇਸ ਸਬੰਧੀ ਕੋਈ ਵੀ ਧਿਆਨ ਨਹੀਂ ਦਿੰਦਾ।
ਬੱਚੀਆਂ ਦੀਆਂ ਲਾਸ਼ਾ ਪੱਟਰੀਆਂ ਤੇ ਵੀ ਮਿਲਣਾ ਆਮ ਗੱਲ ਹੋ ਚੁੱਕੀ ਹੈ। ਲੋਕ ਅਜਿਹਾ ਕਰਨ ਤੋਂ ਬਿਲਕੁਲ ਵੀ ਨਹੀਂ ਡਰਦੇ। ਲੋਕ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਹੋਰ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਬੱਚੀਆਂ ਨੂੰ ਲੋਕ ਛੱਡ ਜਾਂਦੇ ਹਨ। ਇਹ ਇਕ ਗੰਭੀਰ ਮਸਲਾ ਬਣ ਚੁੱਕਾ ਹੈ।
ਇਸ ਵੱਲ ਸਰਕਾਰ ਨੂੰ ਖਾਸ ਗੌਰ ਕਰਨ ਦੀ ਲੋੜ ਹੈ ਤਾਂ ਇਹਨਾਂ ਸ਼ਰਮਨਾਕ ਵਾਰਦਾਤਾਂ ਤੇ ਠੱਲ ਪੈ ਸਕਦੀ ਹੈ। ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਦਿੱਲੀ ਤੋਂ ਇਲਾਵਾ ਝਾਰਖੰਡ, ਯੂਪੀ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਆਦਿ ਦੇਸ਼ਾ ਵਿਚ ਵੀ ਅਜਿਹੇ ਸ਼ਰਮਨਾਕ ਕੰਮ ਕੀਤੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਖਿਲਾਫ ਸਖਤ ਸਜ਼ਾਵਾਂ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ।