covid 19:ਡੇਰਾਬਸੀ ਦੇ ਜਵਾਹਰਪੁਰ ਤੋਂ ਦੋ ਹੋਰ ਪਾਜੀਟਿਵ ਕੇਸ ਆਏ ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਦੇ ਜਾ ਰਹੇ ਜਵਾਹਰਪੁਰ ਪਿੰਡ ਵਿਚ ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ

file photo

ਡੇਰਾਬਸੀ : ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਦੇ ਜਾ ਰਹੇ ਜਵਾਹਰਪੁਰ ਪਿੰਡ ਵਿਚ ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸ਼ਨੀਵਾਰ ਨੂੰ ਮੁਹਾਲੀ ਦੇ ਡੇਰਾਬਸੀ ਵਿਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ।

ਦੱਸ ਦੇਈਏ ਕਿ ਇਹ ਦੋਵੇਂ ਮਾਮਲੇ ਪਿੰਡ ਜਵਾਹਰਪੁਰ ਤੋਂ ਸਾਹਮਣੇ ਆ ਚੁੱਕੇ ਹਨ।  ਇਕ ਵਿਅਕਤੀ 50 ਸਾਲਾ ਹੈ ਅਤੇ ਦੂਜਾ 46 ਸਾਲ ਦਾ ਜਿਹਨਾਂ ਦੀ ਰਿਪੋਰਟ ਪਾਜੀਟਿਵ ਆਈ ਹੈ।

ਇਸ ਤੋਂ ਬਾਅਦ ਇਕੱਲੇ ਜਵਾਹਰਪੁਰ ਵਿੱਚ ਮਰੀਜ਼ਾਂ ਦੀ ਕੁਲ ਗਿਣਤੀ 34 ਹੋ ਗਈ ਹੈ। ਇਸ ਦੇ ਨਾਲ ਹੀ ਮੁਹਾਲੀ ਜ਼ਿਲ੍ਹੇ ਵਿੱਚ 2 ਕੇਸਾਂ ਦੀ ਆਮਦ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 50 ਹੋ ਗਈ ਹੈ।

ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਰੀਜਾਂ ਦੀ ਗਿਣਤੀ ਵਧ ਕੇ 154 ਹੋ ਗਈ ਹੈ। ਕੋਰੋਨਾ ਵਾਇਰਸ ਨੇ ਲਗਭਗ ਸਾਰੇ ਜਿਲਿਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।

ਮੁਹਾਲੀ ਵਿਚ 50, ਫਤਿਹਗੜ੍ ਸਾਹਿਬ ਵਿਚ 2, ਪਟਿਆਲਾ ਵਿਚ 2, ਮਾਨਸਾ ਵਿਚ 11, ਬਰਨਾਲਾ ਵਿਚ 2, ਮੁਕਤਸਰ ਵਿਚ 1 , ਫਰੀਦਕੋਟ ਵਿਚ 2, ਮੋਗਾ ਵਿਚ 4, ਲੁਧਿਆਣਾ ਵਿਚ 8, ਜਲੰਧਰ ਵਿਚ 11, ਕਪੂਰਥਲਾ ਵਿਚ 1 ਅੰਮ੍ਰਿਤਸਰ ਵਿਚ 11

ਪਠਾਨਕੋਟ ਵਿਚ 15  ਹੁਸ਼ਿਆਰਪੁਰ ਵਿਚ 7, ਨਵਾਂ ਸ਼ਹਿਰ ਵਿਚ 17 ਅਤੇ ਰੋਪੜ ਵਿਚ 3 ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਹੁਣ ਪੰਜਾਬ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 154 ਹੋ ਗਈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।