ਪਾਵਰਕਾਮ ਵਲੋਂ ਬਿਜਲੀ ਸਪਲਾਈ ਦਾ ਨਵਾਂ ਸਮਾਂ ਜਾਰੀ
ਸੂਬੇ ਵਿਚ ਕਣਕ ਦੀ ਫ਼ਸਲ ਦੇ ਚੱਲ ਰਹੇ ਕਟਾਈ ਸੀਜ਼ਨ ਨੂੰ ਦੇਖਦੇ ਹੋਏ ਫ਼ਸਲ ਨੂੰ ਬਿਜਲੀ ਦੀ ਸਪਲਾਈ ਲਾਈਨਾਂ ਤੋਂ ਅੱਗ ਲੱਗਣ ਦੇ ਖਤਰੇ ਨੂੰ ਘਟਾਉਣ ਲਈ
File Photo
ਪਟਿਆਲਾ (ਤੇਜਿੰਦਰ ਫ਼ਤਿਹਪੁਰ): ਸੂਬੇ ਵਿਚ ਕਣਕ ਦੀ ਫ਼ਸਲ ਦੇ ਚੱਲ ਰਹੇ ਕਟਾਈ ਸੀਜ਼ਨ ਨੂੰ ਦੇਖਦੇ ਹੋਏ ਫ਼ਸਲ ਨੂੰ ਬਿਜਲੀ ਦੀ ਸਪਲਾਈ ਲਾਈਨਾਂ ਤੋਂ ਅੱਗ ਲੱਗਣ ਦੇ ਖਤਰੇ ਨੂੰ ਘਟਾਉਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ ਵਲੋਂ ਸਾਰੇ ਪੰਜਾਬ ਦੇ ਖੇਤੀਬਾੜੀ ਦੇ ਫ਼ੀਡਰਾਂ ਲਈ 11 ਅਪ੍ਰੈਲ ਤੋਂ ਰਾਤ ਦੇ ਸਮੇਂ ਦਾ ਸਡਿਊਲ ਜਾਰੀ ਕੀਤਾ ਗਿਆ ਹੈ,
ਜਿਸ ਮੁਤਾਬਕ ਸਿਰਫ਼ ਬਾਰਡਰ ਏਰੀਏ (ਕੰਡਾ ਤਾਰ ਤੋਂ ਪਾਰ ਫ਼ੀਡਰ) ਅਤੇ ਸਬਜ਼ੀਆਂ ਵਾਲੇ ਫ਼ੀਡਰਾਂ ਜਿਨ੍ਹਾਂ ਨੂੰ ਦਿਨ ਵੇਲੇ ਸਪਲਾਈ ਦੀ ਜ਼ਰੂਰਤ ਹੈ ਨੂੰ ਛੱਡ ਕੇ ਬਾਕੀ ਸਾਰੇ ਖੇਤੀਬਾੜੀ ਫ਼ੀਡਰਾਂ ਨੂੰ ਸਵੇਰੇ 8:30 ਤੋਂ ਸ਼ਾਮ 5:00 ਵਜੇ ਤਕ ਕੋਈ ਬਿਜਲੀ ਸਪਲਾਈ ਨਹੀਂ ਕੀਤੀ ਜਾਵੇਗੀ।