ਸੜਕ 'ਤੇ ਮਿਲੇ ਨੋਟਾਂ ਨੇ ਫੈਲਾਈ ਦਹਿਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

3/7 ਫ਼ੇਜ਼ ਨੂੰ ਵੰਡਦੀ ਸੜਕ 'ਤੇ ਵੱਖ-ਵੱਖ ਨੋਟਾਂ ਦੀ 3-4 ਹਜ਼ਾਰ ਦੇ ਕਰੀਬ ਕਰੰਸੀ ਜੋ ਕਿ ਸੜਕ 'ਤੇ ਖਿੱਲਰੀ ਪਈ ਸੀ, ਜਿਸ ਨੂੰ ਇਕ ਰਾਹਗੀਰ ਵਲੋਂ ਦੇਖ ਕੇ ਪੁਲਿਸ ਨੂੰ

File Photo

ਐਸ.ਏ.ਐਸ. ਨਗਰ (ਸੁਖਦੀਪ ਸਿੰਘ ਸੋਈਂ): 3/7 ਫ਼ੇਜ਼ ਨੂੰ ਵੰਡਦੀ ਸੜਕ 'ਤੇ ਵੱਖ-ਵੱਖ ਨੋਟਾਂ ਦੀ 3-4 ਹਜ਼ਾਰ ਦੇ ਕਰੀਬ ਕਰੰਸੀ ਜੋ ਕਿ ਸੜਕ 'ਤੇ ਖਿੱਲਰੀ ਪਈ ਸੀ, ਜਿਸ ਨੂੰ ਇਕ ਰਾਹਗੀਰ ਵਲੋਂ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ 'ਤੇ ਥਾਣਾ ਮਟੌਰ ਦੇ ਐਸ.ਐਚ.ਓ. ਰਜੀਵ ਕੁਮਾਰ ਸਮੇਤ ਪੁਲਿਸ ਪਾਰਟੀ ਵਲੋਂ ਮੌਕੇ 'ਤੇ ਪਹੁੰਚ ਕੇ ਖਿੱਲਰੇ ਹੋਏ ਨੋਟਾਂ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਇਕ ਲਿਫ਼ਾਫ਼ੇ ਵਿਚ ਇਕੱਠੇ ਕੀਤੇ ਗਏ। ਇਨ੍ਹਾਂ ਨੋਟਾਂ ਨੂੰ ਫ਼ਿਲਹਾਲ ਥਾਣੇ ਵਿਚ ਰੱਖਿਆ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿਚ ਜਾਂਚ ਲਈ ਭੇਜਿਆ ਜਾਵੇਗਾ।

ਇਸ ਸਬੰਧ ਵਿਚ ਥਾਣਾ ਮੁਖੀ ਨੇ ਦਸਿਆ ਕਿ ਪੁਲਿਸ ਵੱਖ-ਵੱਖ ਪਹਿਲੁਆਂ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੋਵੇ। ਪਰ ਦੇਖਣ  ਵਾਲੀ ਗੱਲ ਇਹ ਹੈ ਕਿ ਜੇਕਰ ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਤਾਂ ਉਹ ਅਪਣੀ ਜੇਬ ਵਿਚੋਂ 3-4 ਹਜ਼ਾਰ ਰੁਪਏ ਬਿਨਾਂ ਮਤਲਬ ਸੜਕ 'ਤੇ ਕਿਉਂ ਖਿਲਾਰ ਦੇਵੇਗਾ ਜਦੋਂ ਕਿ ਲਾਕਡਾਊਨ ਦੇ ਚਲਦਿਆਂ ਹਰ ਕਿਸੇ ਨੂੰ ਪੈਸੇ ਦੀ ਤੋੜ ਹੋ ਰਹੀ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਕਲ ਸੜਕਾਂ 'ਤੇ 100, 500 ਅਤੇ 2000 ਦੇ ਨੋਟਾਂ ਦਾ ਮਿਲਣ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਇਹ ਵੀ ਅਫ਼ਵਾਹ ਹੈ ਕਿ ਕੁੱਝ ਕੋਰੋਨਾ ਪੀੜਤ ਲੋਕ ਇਨ੍ਹਾਂ ਨੋਟਾਂ ਦੇ ਰਾਹੀਂ ਹੋਰ ਲੋਕਾਂ ਨੂੰ ਵੀ ਕੋਰੋਨਾ ਮਰੀਜ਼ ਬਣਾਇਆ ਜਾਵੇ। ਇਸ ਸਬੰਧ ਵਿਚ ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੀਆਂ ਵੀਡੀਉ ਵਾਇਰਲ ਹੋ ਰਹੀਆਂ ਹਨ।