ਪਿੰਡ ਚੀਦਾ ਦੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 20 ਲੋਕਾਂ ਚੋਂ 16 ਦੇ ਨਮੂਨਿਆਂ ਨੈਗੇਟਿਵ
95 ਘਰਾਂ ਦਾ ਦੌਰਾ ਕਰਕੇ 242 ਵਿਅਕਤੀਆਂ ਨੂੰ ਕੀਤਾ ਹੋਮ ਕੋਰੋਨਟਾਈਨ ਅਤੇ 21 ਨਵੇਂ ਸੈਪਲ ਟੈਸਟ ਲਈ ਭੇਜੇ
ਮੋਗਾ, 10 ਅਪ੍ਰੈਲ (ਅਮਜਦ ਖ਼ਾਨ) : ਸਿਵਲ ਸਰਜਨ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਪਿੰਡ ਚੀਦਾ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ 20 ਲੋਕਾਂ ਦੇ ਸੈਪਲਾਂ ਵਿੱਚੋ 16 ਵਿਅਕਤੀਆਂ ਦੇ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਕਿ 4 ਸੈਪਲ ਦੁਬਾਰਾ ਟੈਸਟਿੰਗ ਵਾਸਤੇ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਸਿਹਤ ਵਿਭਾਗ ਨੇ 95 ਘਰਾਂ ਦਾ ਸਰਵੇਖਣ ਕਰਕੇ 242 ਵਿਅਕਤੀਆਂ ਨੂੰ ਹੋਮ ਕੋਰੋਨਟਾਈਨ ਕੀਤਾ ਅਤੇ 21 ਵਿਅਕਤੀਆਂ ਦੇ ਸੈਪਲ ਟੈਸਟਿੰਗ ਵਾਸਤੇ ਇਕੱਠੇ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਐਪੀਡੈਮੀਨੋਲੋਜਿਸਟ ਡਾ. ਮੁਨੀਸ਼ ਨਾਲ ਮਿਲ ਕੇ ਉਨ੍ਹਾਂ ਖੇਤਰਾਂ ਦਾ ਡੋਰ ਟੂ ਡੋਰ ਸਰਵੇ ਕੀਤਾ ਜਿਥੇ ਇਹ ਚਾਰੇ ਪਾਜੀਟਿਵ ਵਿਅਕਤੀ ਠਹਿਰੇ ਅਤੇ ਜਿੰਨ੍ਹਾਂ ਦੇ ਸੰਪਰਕ ਵਿੱਚ ਆਏ ਸਨ। ਸਿਹਤ ਵਿਭਾਗ ਵੱਲੋ 21 ਨਵੇਂ ਸੈਪਲ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿਚ ਸੁਖਾਨੰਦ ਤੋਂ 5, ਚੀਦਾ ਦੇ 12, ਠੱਠੀ ਭਾਈ ਤੋਂ 3 ਅਤੇ ਭਗਤਾ ਭਾਈ ਤੋਂ 1 ਵਿਅਕਤੀ ਦਾ ਸੈਪਲ ਸ਼ਾਮਿਲ ਹੈ।