ਕਰਫ਼ਿਊ ਦੌਰਾਨ 9 ਦੁਕਾਨਾਂ 'ਚ ਚੋਰੀ ਕਰਨ ਵਾਲੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਫ਼ਿਊ ਦੌਰਾਨ 9 ਦੁਕਾਨਾਂ 'ਚ ਚੋਰੀ ਕਰਨ ਵਾਲੇ ਕਾਬੂ

ਕਰਫ਼ਿਊ ਦੌਰਾਨ 9 ਦੁਕਾਨਾਂ 'ਚ ਚੋਰੀ ਕਰਨ ਵਾਲੇ ਕਾਬੂ

ਸ੍ਰੀ ਮੁਕਤਸਰ ਸਾਹਿਬ, 10 ਅਪ੍ਰੈਲ (ਰਣਜੀਤ ਸਿੰਘ/ਗੁਰਦੇਵ ਸਿੰਘ) : ਸ਼ਹਿਰ ਵਿਚ ਤਾਲਾਬੰਦੀ ਦੌਰਾਨ ਜਿਥੇ ਪੂਰਾ ਪ੍ਰਸ਼ਾਸਨ ਕੋਰੋਨਾ ਵਾਇਰਸ ਵਿਰੁਧ ਜੰਗ ਲੜ ਰਿਹਾ ਹੈ ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੇ ਹੁਕਮ ਦਿਤੇ ਗਏ ਹਨ। ਪਰ ਇਸ ਲੌਕਡਾਊਨ ਦਾ ਫਾਇਦਾ ਚੋਰ ਬਾਖੂਬੀ ਉਠਾਅ ਰਹੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਚੋਰਾਂ ਵੱਲੋਂ ਵੱਖ ਵੱਖ 9 ਦੁਕਾਨਾਂ ਨੂੰ ਨਿਸ਼ਾਨ ਬਣਾ ਕੇ ਸਮਾਨ ਉਡਾਅ ਲਿਆ ਗਿਆ ਸੀ। ਚੋਰੀ ਦੇ ਮਾਮਲੇ 'ਚ ਥਾਣਾ ਸਿਟੀ ਪੁਲਿਸ ਵੱਲੋਂ ਬੜੀ ਮੁਸ਼ਤੈਦੀ ਨਾਲ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਪਾਸੋਂ ਚੋਰੀ ਦਾ ਸਮਾਨ ਵੀ ਬਰਾਮਦ ਕਰ ਲਿਆ ਗਿਆ, ਜ਼ਿਕਰਯੋਗ ਹੈ ਕਿ ਇਹ ਦੋਸ਼ੀ ਸ਼ਹਿਰ ਦੇ ਪਾਰਕ ਜਾਂ ਸੁੰਨੀਆਂ ਜਗ੍ਹਾ ਵਿੱਚ ਥਾਂ ਬਦਲ ਬਦਲ ਕੇ ਰਹਿ ਰਹੇ ਸਨ। ਕਾਬੂ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਲਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਗੋਨਿਆਣਾ ਰੋਡ ਗਲੀ ਨੰ: 4 ਅਤੇ ਹੁਸ਼ਿਆਰਪੁਰ ਵਾਸੀ ਪ੍ਰਵੀਨ ਪਿੱਕੂ ਪੁੱਤਰ ਅਮਰ ਚੰਦ ਦੇ ਰੂਪ ਵਿੱਚ ਹੋਈ ਹੈ।  


ਇਸੇ ਦੌਰਾਨ ਹੀ ਗੁਰੂ ਨਾਨਕ ਮਾਰਕੀਟ 'ਚ ਭਾਟੀਆ ਐਸੋਸੀਏਸ਼ਨ ਨੇ ਦੱਸਿਆ ਕਿ ਜਦੋਂ ਸ਼ੁੱਕਰਵਾਰ ਦੀ ਸਵੇਰ ਆਪਣੀ ਦੁਕਾਨ ਖੋਲੀ ਤਾਂ ਮੈਨੂੰ ਪਤਾ ਲੱਗਿਆ ਕਿ ਪੁਰਾਣੇ ਡਾਕਘਰ ਦੇ ਪਿਛਲੇ ਪਾਸੇ ਖਾਲੀ ਪਏ ਪਲਾਟ ਵਿਚੋਂ ਪਾੜ ਲਗਾ ਕੇ ਚੋਰਾਂ ਵੱਲੋਂ ਐਲ. ਸੀ. ਡੀ., ਮਾਊਸ, ਕੀ ਬੋਰਡ, ਸਪੀਕਰ, ਇਡੈਕਸ਼ਨ ਚੁੱਲਾ ਤੇ ਏ. ਸੀ. ਦਾ ਸਾਰਾ ਸਮਾਨ ਚੋਰੀ ਕਰ ਲਿਆ। ਉਧਰ ਬਲਵੀਰ ਜਰਨਲ ਸਟੋਰ ਦੇ ਮਾਲਕ ਬਲਵੀਰ ਸਿੰਘ ਨੇ ਦੱਸਿਆ ਕਿ ਦਰਬਾਰ ਸਾਹਿਬ ਵਾਲੇ ਬਜ਼ਾਰ 'ਚ ਉਨ੍ਹਾਂ ਦਾ ਜਰਨਲ ਸਟੋਰ ਹੈ, ਜਿਸ ਵਿੱਚੋਂ ਬੀਤੇ ਦਿਨੀਂ ਚੋਰਾਂ ਨੇ ਜਿੰਦਰੇ ਤੋੜ ਕੇ ਕਰੀਬ 50 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ। ਇੱਕ ਹਫ਼ਤੇ 'ਚ ਉਨ੍ਹਾਂ ਦੀ ਦੁਕਾਨ 'ਤੇ ਦੂਸਰੀ ਵਾਰ ਚੋਰੀ ਨੂੰ ਅੰਜਾਮ ਦਿੱਤਾ ਗਿਆ। ਪਹਿਲਾਂ ਵੀ ਬੀਤੀ 30 ਮਾਰਚ ਨੂੰ ਜਿੰਦਰੇ ਤੋੜ ਕੇ 1500 ਰੁਪਏ ਦੀ ਨਗਦੀ ਤੇ 3 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆ ਥਾਣਾ ਸਿਟੀ ਦੇ ਏ. ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਚੋਰਾਂ ਪਾਸੋਂ ਏ.ਸੀ., ਕੰਪਿਊਟਰ, ਐਲ. ਸੀ. ਡੀ. ਤੇ ਹੋਰ ਸਮਾਨ ਬਰਾਮਦ ਕਰ ਲਿਆ ਗਿਆ।