ਗੁਜਰਾਤ 'ਚ ਫਸੇ ਪੰਜਾਬੀ ਟਰੱਕ ਡਰਾਈਵਰਾਂ ਨੂੰ ਯੂਥ ਕਾਂਗਰਸ ਨੇਤਾਵਾਂ ਨੇ ਮੁਸ਼ਕਲ 'ਚੋਂ ਕਢਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਢਿੱਲੋਂ ਨੇ ਨਿਭਾਈ ਭੂਮਿਕਾ

YOUTH CONGRESS

ਚੰਡੀਗੜ੍ਹ, 11 ਅਪ੍ਰੈਲ (ਗੁਰਉਪਦੇਸ਼ ਭੁੱਲਰ): ਤਾਲਾਬੰਦੀ ਦੀ ਸਥਿਤੀ ਦੇ ਚਲਦੇ ਗੁਜਰਾਤ 'ਚ ਫਸੇ ਪੰਜਾਬ ਟਰੱਕ ਡਰਾਈਵਰਾਂ ਨੂੰ ਉਥੋਂ ਦੇ ਯੂਥ ਕਾਂਗਰਸ ਨੇਤਾਵਾਂ ਨੇ ਮੁਸ਼ਕਲ 'ਚੋਂ ਕਢਿਆ ਹੈ। ਜ਼ਿਕਰਯੋਗ ਹੈ ਕਿ 300 ਦੇ ਕਰੀਬ ਟਰੱਕ ਡਰਾਈਵਰ ਲੋਡ ਮਾਲ ਸਮੇਤ ਗੁਜਰਾਤ ਦੇ ਪਲਨਪਰ ਖੇਤਰ 'ਚ ਫਸੇ ਹੋਏ ਸਨ ਜਿਥੇ ਪੰਜਾਬੀ ਡਰਾਈਵਰਾਂ ਨਾਲ ਵਿਤਕਰਾ ਕਰਦੇ ਹੋਏ ਮਿੱਲਾਂ ਵਾਲੇ ਮਾਲ ਉਤਾਰਨ ਦੀ ਆਗਿਆ ਨਹੀਂ ਦੇ ਰਹੇ ਸਨ। ਕਈ ਦਿਨਾਂ ਤੋਂ ਪੰਜਾਬੀ ਡਰਾਈਵਰ ਭੁੱਖੇ-ਭਾਣੇ ਸਨ ਅਤੇ ਉਨ੍ਹਾਂ ਦਾ ਰਾਸ਼ਨ ਪਾਣੀ ਵੀ ਬੰਦ ਹੋ ਚੁੱਕਾ ਸੀ।

CNG

 ਮੀਡੀਆ ਰੀਪੋਰਟਾਂ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਅਹਿਮ ਭੂਮਿਕਾ ਨਿਭਾਉਂਦਿਆਂ ਗੁਜਰਾਤ ਯੂਥ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਗੁਲਾਬ ਸਿੰਘ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਗੁਜਰਾਤ ਦੇ ਯੂਥ ਕਾਂਗਰਸੀ ਪੰਜਾਬੀ ਟਰੱਕ ਡਰਾਈਵਰਾਂ ਦੀ ਮਦਦ 'ਤੇ ਆਏ। ਉਨ੍ਹਾਂ ਨੂੰ ਰਾਸ਼ਨ ਪਾਣੀ ਮੁਹੱਈਆ ਕਰਵਾਉਣ ਤੋਂ ਇਲਾਵਾ ਫ਼ੈਕਟਰੀ ਮਾਲਕਾਂ ਨੂੰ ਟਰੱਕਾਂ 'ਚੋਂ ਮਾਲ ਉਤਾਰਨ ਲਈ ਮਨਾਇਆ।