ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੂੰ ਰੋਕਣਾ ਪੁਲਿਸ ਨੂੰ ਪਿਆ ਭਾਰੀ, ਪਾੜੀ ਵਰਦੀ
ਇਸ ਦੌਰਾਨ ਨੌਜਵਾਨਾਂ ਨੇ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਤੇ ਮੂੰਹ 'ਤੇ ਮੁੱਕੇ ਮਾਰ ਨੇ ਸ਼ੁਰੂ ਕੀਤੇ।
ਜਲੰਧਰ: ਪੰਜਾਬ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਨਾਈਟ ਕਰਫਿਊ ਲਗਾਇਆ ਗਿਆ ਹੈ ਤਾਂ ਜੋ ਲੋਕ ਘਰਾਂ ਤੋਂ ਬਾਹਰ ਨਾ ਨਿਕਲੇ, ਪਰ ਇਸਦੇ ਬਾਵਜੂਦ, ਲੋਕ ਅਕਸਰ ਰਾਤ ਦੇ ਨਾਈਟ ਕਰਫਿਊ ਦੀ ਉਲੰਘਣਾ ਕਰਦੇ ਵੇਖੇ ਗਏ ਹਨ। ਅਜਿਹਾ ਹੀ ਮਾਮਲਾ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ। ਜਿੱਥੇ ਇਕ ਥਾਣਾ ਮੁਖੀ ਨੂੰ ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲੇ ਨੌਜਵਾਨਾਂ ਨੂੰ ਰੋਕਣਾ ਮਹਿੰਗਾ ਪਿਆ ਅਤੇ ਉਨ੍ਹਾਂ ਨੇ ਪੁਲਿਸ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਅਤੇ ਕੁੱਟਮਾਰ ਕੀਤੀ।
ਜਾਣਕਾਰੀ ਮੁਤਾਬਕ ਜਲੰਧਰ ਦੇ ਥਾਣਾ ਭਾਰਗਵ ਕੈਂਪ ਥਾਣਾ ਮੁਖੀ ਇੰਸਪੈਕਟਰ ਭਗਵਾਨ ਸਿੰਘ ਭੁੱਲਰ ਮਾਡਲ ਹਾਊਸ ਦੇ ਮਾਤਾ ਰਾਣੀ ਚੌਕ 'ਚ ਦੇਰ ਰਾਤ ਨਾਕਾ ਲਾ ਕੇ ਚੈਕਿੰਗ ਕਰ ਰਹੇ ਸਨ। ਇੰਨੇ 'ਚ ਰਾਤ ਦੋ ਵਜੇ ਦੇ ਕਰੀਬ ਚਾਰ-ਪੰਜ ਨੌਜਵਾਨ ਦੋ ਕਾਰਾਂ 'ਚ ਸਵਾਰ ਹੋ ਕੇ ਉੱਥੇ ਪਹੁੰਚੇ।
ਇਸ ਨਾਈਟ ਕਰਫਿਊ ਦੀ ਉਲੰਘਣਾ ਬਾਰੇ ਨੌਜਵਾਨਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਅੱਗੋਂ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨੌਜਵਾਨਾਂ ਨੇ ਇੰਸਪੈਕਟਰ ਦੀ ਵਰਦੀ ਪਾੜ ਦਿੱਤੀ ਤੇ ਮੂੰਹ 'ਤੇ ਮੁੱਕੇ ਮਾਰ ਨੇ ਸ਼ੁਰੂ ਕੀਤੇ। ਜ਼ਖ਼ਮੀ ਹਾਲਤ 'ਚ ਐਸਐਚਓ ਨੂੰ ਹਸਪਤਾਲ ਲਿਜਾਇਆ ਗਿਆ।