ਹੁਣ ਆਨਲਾਈਨ ਲੱਗੇਗੀ ਕਾਲਜਾਂ ਦੇ ਸਟਾਫ਼ ਦੀ ਹਾਜ਼ਰੀ, ਵਿਭਾਗ ਨੇ ਦਿਤੀ ਹਦਾਇਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

12 ਅਪ੍ਰੈਲ ਇਨ੍ਹਾਂ ਹੁਕਮਾਂ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਉਣ ਦੇ ਹੁਕਮ 

Online attendance

ਚੰਡੀਗੜ੍ਹ :  ਸੂਬੇ ਦੇ ਸਾਰੇ ਕਾਲਜਾਂ ਦੇ ਸਟਾਫ ਲਈ ਨਵੀਆਂ ਹਦਾਇਤਾਂ ਜਾਰੀ ਹੋਈਆਂ ਹਨ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਵਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਾਰੇ ਸਟਾਫ ਨੂੰ ਆਨਲਾਈਨ ਹਾਜ਼ਰੀ ਲਾਜ਼ਮੀ ਕਰ ਦਿਤੀ ਗਈ ਹੈ।

ਵਿਭਾਗ ਵਲੋਂ ਕਿਹਾ ਗਿਆ ਹੈ ਕਿ ਸਮੂਹ ਕਾਲਜਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਦੀ ਆਨਲਾਈਨ ਹਾਜ਼ਰੀ ਐਮ-ਸੇਵਾ ਪੋਰਟਲ 'ਤੇ ਲਗਾਈ ਜਾਵੇਗੀ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਵਲੋਂ ਜਾਰੀ ਕਿਤੇ ਇਸ ਪੱਤਰ 'ਚ 12 ਅਪ੍ਰੈਲ ਯਾਨੀ ਕੱਲ ਤੋਂ ਇਨ੍ਹਾਂ ਹੁਕਮਾਂ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਹੈ।