ਆਰ.ਸੀ.ਬੀ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, ਆਈ.ਪੀ.ਐਲ ਛੱਡ ਕੇ ਪਰਤੇ ਘਰ

ਏਜੰਸੀ

ਖ਼ਬਰਾਂ, ਪੰਜਾਬ

ਆਰ.ਸੀ.ਬੀ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਦੀ ਭੈਣ ਦਾ ਦਿਹਾਂਤ, ਆਈ.ਪੀ.ਐਲ ਛੱਡ ਕੇ ਪਰਤੇ ਘਰ

image


ਪੁਣੇ, 10 ਅਪ੍ਰੈਲ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੇ ਅਪਣੇ ਪਰਵਾਰ ਦੇ ਇਕ ਮੈਂਬਰ ਦੇ ਦਿਹਾਂਤ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 'ਬਾਇਉ-ਬਬਲ' ਛੱਡ ਦਿਤਾ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਬਈ ਇੰਡੀਅਨਜ਼ ਵਿਰੁਧ ਮੈਚ ਤੋਂ ਬਾਅਦ ਅਪਣੀ ਭੈਣ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਹਰਸ਼ਲ ਪਟੇਲ ਬਾਇਉ-ਬਬਲ ਤੋਂ ਬਾਹਰ ਹੋ ਗਏ ਹਨ |
 ਪਿਛਲੇ ਦੋ ਸੈਸ਼ਨ ਤੋਂ ਹਰਸ਼ਲ ਆਰ. ਸੀ. ਬੀ. ਦੇ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਮੁੰਬਈ ਇੰਡੀਅਨਜ਼ 'ਤੇ ਟੀਮ ਦੀ 7 ਵਿਕਟਾਂ ਨਾਲ ਜਿੱਤ 'ਚ ਦੋ ਵਿਕਟ ਝਟਕਾਏ ਸਨ | ਆਈ. ਪੀ. ਐੱਲ. ਦੇ ਸੂਤਰ ਨੇ ਕਿਹਾ, 'ਬਦਕਿਸਮਤੀ ਨਾਲ, ਹਰਸ਼ਲ ਨੂੰ  ਆਣੀ ਭੈਣ ਦੇ ਦਿਹਾਂਤ ਕਾਰਨ ਬਾਇਉ-ਬਬਲ ਛਡਣਾ ਪਿਆ | ਉਨ੍ਹਾਂ ਨੇ ਪੁਣੇ ਤੋਂ ਮੁੰਬਈ ਲਈ ਟੀਮ ਬੱਸ ਨਹੀਂ ਲਈ |' ਉਨ੍ਹਾਂ ਕਿਹਾ, 'ਉਹ 12 ਅਪ੍ਰੈਲ ਨੂੰ  ਚੇਨਈ ਸੁਪਰ ਕਿੰਗਜ਼ ਵਿਰੁਧ ਅਗਲੇ ਮੈਚ ਤੋਂ ਬਾਇਉ-ਬਬਲ ਨਾਲ ਜੁੜਨਗੇ |' ਪਿਛਲੇ ਸਾਲ ਡੈਬਿਊ ਤੋਂ ਬਾਅਦ ਤੋਂ 31 ਸਾਲਾ ਹਰਸ਼ਲ ਨੇ 8 ਟੀ-20 ਕੌਮਾਂਤਰੀ ਮੈਚ ਖੇਡੇ ਹਨ | (ਏਜੰਸੀ)