Garhshankar Accideent News: ਬੱਸ ਦੇ ਹੇਠਾਂ ਆਇਆ ਮੋਟਰਸਾਈਕਲ ਨੌਜਵਾਨ, ਹੋਈ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਪੁੱਛਗਿੱਛ

Garhshankar Hoshiarpur Accident News

ਗੜ੍ਹਸ਼ੰਕਰ-ਸ੍ਰੀ ਆਨੰਦਪੁਰ ਸਾਹਿਬ ਰੋਡ ਨਜ਼ਦੀਕ ਖ਼ਾਲਸਾ ਕਾਲਜ ਦੇ ਕੋਲ ਇਕ ਮੋਟਰਸਾਈਕਲ ਸਵਾਰ ਦੀ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਕਤ ਸਕੂਲ ਬੱਸ ਸ੍ਰੀ ਖੁਰਾਲਗੜ ਸਾਹਿਬ ਤੋਂ ਪਰਤ ਰਹੀ ਸੀ ਅਤੇ ਜਲੰਧਰ ਵੱਲ ਜਾ ਰਹੀ ਸੀ।

ਜਾਣਕਾਰੀ ਮੁਤਾਬਕ ਬਲਵੀਰ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਲੱਲਿਆ ਸ੍ਰੀ ਆਨੰਦਪੁਰ ਸਾਹਿਬ ਰੋਡ ਖ਼ਾਲਸਾ ਕਾਲਜ ਨੇੜੇ ਇਕ ਗਲ਼ੀ ਤੋਂ ਮੇਨ ਰੋਡ 'ਤੇ ਚੜਨ ਲੱਗਾ ਤਾਂ ਪਿੱਛੋਂ ਆ ਰਹੀ ਇਨੋਸੈਂਟ ਹਰਟ ਸਕੂਲ ਜਲੰਧਰ ਦੀ ਬੱਸ ਹੇਠਾਂ ਆ ਗਿਆ। ਇਸ ਦਰਦਨਾਕ ਹਾਦਸੇ ਵਿਚ ਉਕਤ ਨੌਜਵਾਨ ਦੀ ਮੌਤ ਹੋ ਗਈ।

ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਕੌਸ਼ਲ ਚੰਦਰ ਏ. ਐੱਸ. ਆਈ. ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਇਕ ਟਰੈਕਟਰ ਟਰਾਲੀ ਨੂੰ ਪਹਿਲਾਂ ਇਕ ਟਿੱਪਰ ਕਰਾਸ ਕਰ ਰਿਹਾ ਸੀ ਅਤੇ ਉੱਧਰ ਦੂਜੇ ਪਾਸਿਓਂ ਆਈ ਨਿੱਜੀ ਸਕੂਲ ਦੀ ਬੱਸ ਦੇ ਥੱਲ੍ਹੇ ਮੋਟਰਸਾਈਕਲ ਨੌਜਵਾਨ ਆ ਗਿਆ। ਉਕਤ ਨੌਜਵਾਨ ਆਪਣੇ ਪਿੰਡ ਲੱਲਿਆ ਨੂੰ ਜਾ ਰਿਹਾ ਸੀ। ਹਾਦਸੇ ਉਪਰੰਤ ਮ੍ਰਿਤਕ ਨੌਜਵਾਨ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਰੱਖਿਆ ਗਿਆ ਹੈ ਅਤੇ ਬੱਸ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।