Mohali Accident News: ਮੁਹਾਲੀ ਵਿੱਚ ਦੇਰ ਰਾਤ ਕਾਰ ਤੇ ਆਟੋ ਦੀ ਹੋਈ ਟੱਕਰ, ਹਾਦਸੇ ਵਿਚ ਆਟੋ ਚਾਲਕ ਦੀ ਹੋਈ ਮੌਤ
Mohali Accident News: ਸਬਜ਼ੀ ਵੇਚ ਕੇ ਘਰ ਜਾ ਰਿਹਾ ਸੀ ਮ੍ਰਿਤਕ
Mohali Accident News in punjabi
Mohali Accident News in punjabi : ਦੇਰ ਰਾਤ ਮੁਹਾਲੀ ਦੇ ਫੇਸ ਚਾਰ ਵਿੱਚ ਇੱਕ ਟੈਕਸੀ ਕਾਰ ਅਤੇ ਆਟੋ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿੱਚ ਆਟੋ ਚਾਲਕ ਜਿਨਸ਼ ਰਾਏ (55 ਸਾਲ) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਆਟੋ ਚਾਲਕ ਕਿਸਾਨ ਮੰਡੀ ਦੇ ਵਿੱਚ ਸਬਜੀ ਵੇਚਣ ਦਾ ਕੰਮ ਕਰਦਾ ਸੀ ਅਤੇ ਰਾਤ 11:30 ਵਜੇ ਦੇ ਕਰੀਬ ਉਹ ਸਬਜ਼ੀ ਵੇਚ ਸੈਕਟਰ 56 ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਸਾਹਮਣੇ ਆ ਰਹੀ ਇੱਕ ਕਾਰ ਦੇ ਨਾਲ ਅਚਾਨਕ ਹੀ ਟੱਕਰ ਹੋ ਗਈ।
ਆਟੋ ਚਾਲਕ ਆਟੋ 'ਚੋਂ ਬਾਹਰ ਨਿਕਲ ਕੇ ਕਾਰ ਦੇ ਸ਼ੀਸ਼ੇ ਵਿਚ ਜਾ ਵੱਜਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਰਾਹਗੀਰਾਂ ਵੱਲੋਂ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਗਿਆ।