Muktsar News : ਭੇਸ ਬਦਲ ਕੇ ਚੋਰੀਆਂ ਕਰਨ ਵਾਲੇ ਚੋਰ ਨੂੰ ਲੋਕਾਂ ਨੇ ਕੀਤਾ ਕਾਬੂ
Muktsar News : ਨੌਜਵਾਨ ਔਰਤ ਦੇ ਕੱਪੜੇ ਪਾ ਕੇ ਕਰਦਾ ਸੀ ਚੋਰੀਆਂ
Muktsar News in Punjabi : ਅੱਜ ਸ਼੍ਰੀ ਮੁਕਤਸਰ ਸਾਹਿਬ ਦੇ ਥਾਂਦੇ ਵਾਲਾ ਰੋਡ ’ਤੇ ਉਸ ਸਮੇਂ ਹੜਕੰਪ ਮੱਚ ਗਈ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਿਆਂ ’ਚ ਚੋਰੀ ਕਰਦਾ ਲੋਕਾਂ ਨੇ ਕਾਬੂ ਕਰ ਲਿਆ। ਇਸ ਦੀ ਘਟਨਾ ਸਾਰੀ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਉੱਥੇ ਹੀ ਲੋਕਾਂ ਦਾ ਕਹਿਣਾ ਸੀ ਇਸ ਨੌਜਵਾਨ ਨੇ ਤਕਰੀਬਨ ਇਹ 50-60 ਚੋਰੀਆਂ ਕੀਤੀ ਹਨ। ਜੋ ਕਿ ਭੇਸ ਬਦਲ- ਬਦਲ ਕੇ ਚੋਰੀਆਂ ਕਰਦਾ ਹੈ। ਕਦੇ ਔਰਤ ਵਾਲੇ ਕੱਪੜੇ ਅਤੇ ਕਦੇ ਅਪਾਹਜ ਬਣ ਕੇ ਚੋਰੀਆਂ ਕਰਦਾ ਹੈ।
ਉੱਥੇ ਹੀ ਇਹਨਾਂ ਦਾ ਕਹਿਣਾ ਸੀ ਕਿ ਥਾਂਦੇਵਾਲਾ ਰੋਡ ’ਤੇ ਇਹਨਾਂ ਨੇ ਲੋਕਾਂ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਤਾਂ ਅੱਜ ਇਹਨਾਂ ਨੂੰ ਅਸੀਂ ਮੌਕੇ ’ਤੇ ਕਾਬੂ ਕੀਤਾ ਹੈ। ਜਿਸ ਵਿੱਚ ਤਕਰੀਬਨ ਪੰਦਰਾਂ ਵੀਹ ਪਰਸ ਅਤੇ ਤੇਜ਼ਧਾਰ ਹਥਿਆਰ ਮਿਲੇ ਹਨ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਅਤੇ ਸਖ਼ਤੀ ਨਾਲ ਪੁੱਛਗਿਛ ਕੀਤੀ ਜਾਵੇ।
ਇਸ ਸਬੰਧੀ ਜਸਕਰਨਦੀਪ ਸਿੰਘ ਐਸ ਐਚ ਓ ਨੇ ਦੱਸਿਆ ਕਿ ਇਹ ਚੋਰ ਚੋਰੀਆਂ ਕਰ ਕੇ ਕਿਸੇ ਨੂੰ ਵੇਚਦਾ ਸੀ, ਪੁਲਿਸ ਵੱਲੋਂ ਚੋਰ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ।
(For more news apart from People caught thief who was stealing in disguise News in Punjabi, stay tuned to Rozana Spokesman)