ਪੰਜਾਬ ਟਰਾਂਸਪੋਰਟ ਵਿਭਾਗ 'ਚ ਹਾਜ਼ਰੀ ਦੇ ਬਦਲੇ ਨਿਯਮ, ਹੁਣ ਬਾਇਓਮੈਟ੍ਰਿਕ ਰਾਹੀਂ ਲੱਗੇਗੀ ਕਰਮਚਾਰੀਆਂ ਦੀ ਹਾਜ਼ਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਤੋਂ M Seva App ਰਾਹੀਂ ਦਫ਼ਤਰ 'ਚ ਲੱਗੇਗੀ ਹਾਜ਼ਰੀ, ਸਮੇਂ ਸਿਰ ਦਫ਼ਤਰ ਨਾ ਪਹੁੰਚਣ 'ਤੇ ਕੱਟੇਗੀ ਤਨਖ਼ਾਹ

Punjab Transport Department attendance Rules News in punjabi

 Punjab Transport Department attendance Rules News in punjabi : ਪੰਜਾਬ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਹਾਜ਼ਰੀ ਦੇ ਨਿਯਮ ਬਦਲ ਗਏ ਹਨ। ਹੁਣ ਬਾਇਓਮੈਟ੍ਰਿਕ ਰਾਹੀਂ ਕਰਮਚਾਰੀਆਂ ਦੀ ਹਾਜ਼ਰੀ ਲੱਗੇਗੀ। ਅੱਜ ਤੋਂ M Seva App ਰਾਹੀਂ ਦਫ਼ਤਰ 'ਚ ਹਾਜ਼ਰੀ ਲੱਗੇਗੀ।

ਦੱਸ ਦੇਈਏ ਕਿ ਪਹਿਲਾਂ ਰਜਿਸਟਰ ਰਾਹੀਂ ਹਾਜ਼ਰੀ ਲੱਗਦੀ ਸੀ। ਹੁਣ ਹਾਜ਼ਰੀ ਲਈ ਸਵੇਰੇ 9 ਵਜੇ ਤੋਂ 1 ਮਿੰਟ ਪਹਿਲਾਂ ਤੇ ਸ਼ਾਮ 5 ਵਜੇ ਤੋਂ 1 ਮਿੰਟ ਬਾਅਦ ਹਾਜ਼ਰੀ ਲੱਗੇਗੀ।  ਸਮੇਂ ਸਿਰ ਦਫ਼ਤਰ ਨਾ ਪਹੁੰਚਣ 'ਤੇ ਕਰਮਚਾਰੀਆਂ ਦੀ ਤਨਖ਼ਾਹ ਕੱਟੀ ਜਾਵੇਗੀ।