ਬੇਰੁਜ਼ਗਾਰੀ ਦੇ ਖ਼ਾਤਮੇ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ : ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਡੀ ਬੋਰਡ 'ਚ ਨਵ ਨਿਯੁਕਤ ਕਰਮਚਾਰੀਆਂ ਨੂੰ ਦਿਤਾ ਅਸ਼ੀਰਵਾਦ

Sadhu Singh Dharamsot

ਭਾਦਸੋ, ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਇਕ ਇਕ ਕਰ ਕੇ ਪੂਰਾ ਕੀਤਾ ਹੈ ਅਤੇ ਬੇਰੁਜ਼ਗਾਰੀ ਦੇ ਖ਼ਾਤਮੇ ਲਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮਾਰਕੀਟ ਕਮੇਟੀ ਭਾਦਸੋ ਵਿਖੇ ਪੰਜਾਬ ਮੰਡੀ ਦੁਆਰਾ ਨਵ ਨਿਯੁਕਤ ਕਰਮਚਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕੀਤਾ। ਉਨ੍ਹਾਂ ਨਵ ਨਿਯੁਕਤ ਕਰਮਚਾਰੀ ਧਰਮਵੀਰ ਕੌੜਾ ਅਕਸ਼ਨ ਰਿਕੋਡਰ, ਗਗਨਦੀਪ ਸਿੰਘ ਕਲਰਕ ਅਤੇ ਜਸਵੀਰ ਕੌਰ ਕਲਰਕ ਦੀ ਨਿਯੁਕਤੀ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਨੇ ਬੇਰੁਜ਼ਗਾਰੀ ਖ਼ਤਮ ਕਰਨ ਲਈ ਹਰੇਕ ਵਿਭਾਗ  ਵਿਚ ਭਰਤੀਆਂ ਦੀ

ਪ੍ਰਕਿਰਿਆ ਜਾਰੀ ਕੀਤੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਵੱਧ ਤੋਂ ਵੱਧ ਭਰਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਮਹੰਤ ਹਰਵਿੰਦਰ ਖਨੌੜਾ, ਚੁੰਨੀ ਲਾਲ ਭਾਦਸੋਂ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ, ਦਰਸ਼ਨ ਕੌੜਾ ਸਾਬਕਾ ਬਲਾਕ ਸੰਮਤੀ ਮੈਂਬਰ, ਸ਼ਕਤੀ ਕੁਮਾਰ, ਅਮਿਤ ਕੌਹਲੀ, ਹੰਸ ਰਾਜ ਮਸਤਾਨਾ ਸੀਨੀਅਰ ਕਾਂਗਰਸੀ ਆਗੂ, ਜੱਗੀ ਭਾਦਸੋਂ, ਸੁਖਜੀਵਨ ਭੋਲਾ ਸਮੇਤ ਕਾਂਗਰਸੀ ਵਰਕਰ ਮੌਜੂਦ ਸਨ।