ਕੁਰਾਲੀ 'ਚ ਸਰਕਾਰੀ ਜ਼ਮੀਨ ਦੀ ਭਾਰੀ ਪੁਲਿਸ ਮੁਲਾਜ਼ਮਾਂ ਦੀ ਮੋਜੂਦਗੀ 'ਚ ਹੋਈ ਨਿਸ਼ਾਨ ਦੇਹੀ
ਕੁਰਾਲੀ ਨਗਰ ਕੌਸ਼ਲ ਵਾਰਡ ਨੰ. 17 ਦੇ ਐਮ.ਸੀ. ਗੁਰਚਰਨ ਸਿੰਘ ਰਾਣਾ ਜੋ ਨਗਰ ਕੌਂਸਲ ਦੇ ਮੌਜੂਦਾ ਵਾਇਸ...
ਕੁਰਾਲੀ, 11 ਮਈ (ਡੈਵਿਟ ਵਰਮਾ) : ਕੁਰਾਲੀ ਨਗਰ ਕੌਸ਼ਲ ਵਾਰਡ ਨੰ. 17 ਦੇ ਐਮ.ਸੀ. ਗੁਰਚਰਨ ਸਿੰਘ ਰਾਣਾ ਜੋ ਨਗਰ ਕੌਂਸਲ ਦੇ ਮੌਜੂਦਾ ਵਾਇਸ ਪ੍ਰਧਾਨ ਹਨ। ਉਨ੍ਹਾਂ ਤੇ ਦੋਸ਼ ਨੇ ਕਿ ਵਾਇਸ ਪ੍ਰਧਾਨ ਨੇ ਅਪਣੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਵਾਰਡ ਨੂੰ 2 ਵਿਚ ਸਰਕਾਰੀ ਜ਼ਮੀਨ ਦੇ 'ਤੇ ਬਿਨਾ ਨਕਸ਼ੇ ਤੋਂ ਇਕ ਟਾਇਲ ਫੈਕਟਰੀ ਦੀ ਉਸਾਰੀ ਕਰ ਕੈ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਇਸ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਡੇ ਚੈਨਲ 'ਤੇ ਲੱਗਣ ਦੇ ਨਾਲ ਹੋਈ ਅਫ਼ਸਰਾਂ ਦੀ ਕਿਰਕੀਰੀ ਦੇ ਕਾਰਨ ਪ੍ਰਸ਼ਾਸਨ ਨੇ ਅਪਣੀ ਸਾਖ ਬਚਾਉਣ ਦੇ ਲਈ ਆਖੀਰ ਕਾਰ ਬੀਤੇ ਦਿਨੀ ਕਬਜ਼ੇ ਵਾਲੀ ਜਗ੍ਹਾਂ ਦੀ ਨਿਸ਼ਾਨ ਦੇਹੀ ਭਾਰੀ ਪੁਲਿਸ ਮੁਲਾਜ਼ਮਾਂ ਦੀ ਮੋਜੂਦਗੀ ਦੇ ਵਿਚ ਡੀਜੀਟਲ ਤਰੀਕੇ ਰਾਹੀ ਸਰਕਾਰੀ ਮਸ਼ੀਨ ਦੇ ਨਾਲ ਕੀਤੀ ਗਈ।
ਧਿਆਨ ਦੇਣ ਯੋਗ ਗੱਲ ਹੈ ਕਿ ਵਾਰਡ ਨੰ. 17 ਤੋਂ ਐਮ.ਸੀ. ਗੁਰਚਰਨ ਸਿੰਘ ਰਾਣਾ ਵਲੋਂ ਪੈਸੇ ਅਤੇ ਅਪਣੀ ਉੱਚੀ ਪਹੂੰਚ ਹੋਣ ਕਾਰਨ ਕਬਜ਼ੇ ਵਾਲੀ ਥਾਂ ਦੀ ਨਿਸ਼ਾਨ ਦੇਹੀ ਹੋਣ ਵਿਚ ਕਈ ਰੂਕਾਵਟਾ ਪਾ ਰਿਹਾ ਸੀ। ਪਰ ਸਾਡੇ ਚੈਨਲ 'ਤੇ ਲੱਗੀਆਂ ਖ਼ਬਰਾਂ ਨੇ ਅਪਣਾ ਅਸਰ ਦਿਖਾ ਦਿਤਾ ਤੇ ਪ੍ਰਸ਼ਾਸ਼ਨ ਨੂੰ ਕਾਰਵਾਈ ਕਰਨ ਦੇ ਲਈ ਮਜ਼ਬੂਰ ਹੋਣਾ ਪਿਆ। ਖਰੜ ਦੀ ਐਸ.ਡੀ.ਐਮ ਸਾਹੀਬਾ ਅਮਨੀਦਰ ਕੌਰ ਬਰਾੜ ਦੇ ਹੁਕਮਾਂ ਸਦਕਾ ਖਰੜ ਤਹਿਸੀਲ ਤੋਂ ਨਾਇਬ ਤਹਿਸੀਲਦਾਰ ਹਰਿੰਦਰ ਜੀਤ ਸਿੰਘ ਦੀ ਡਿਊਟੀ ਲਗਾ ਦਿਤੀ।
ਇਨ੍ਹਾਂ ਅਫ਼ਸਰਾਂ ਦੇ ਨਾਲ ਕੂਰਾਲੀ ਪਟਵਾਰਖ਼ਾਨੇ ਤੋਂ ਕਨਗੌ ਲਖਵੀਰ ਸਿੰਘ, ਪਟਵਾਰੀ ਸੋਹਨ ਸਿੰਘ, ਐਸਐਚਓ ਸਿਟੀ ਕੁਰਾਲੀ ਨਿਧਾਨ ਸਿੰਘ ਨੇ ਜਿਲੇ ਤੋਂ ਆਈ ਭਾਰੀ ਪੁਲਿਸ ਫੋਰਸ਼ ਦੇ ਰਾਹੀ ਕਬਜ਼ੇ ਵਾਲੀ ਜਗ੍ਹਾਂ ਦੀ ਨਿਸ਼ਾਨ ਦੇਹੀ ਕਰਾ ਦਿਤੀ ਅਤੇ ਅਫ਼ਸਰਾਂ ਨੇ ਅਪਣੀ ਰਿਪੇਰਟ ਵੀ ਕੁਰਾਲੀ ਨਗਰ ਕੌਂਸਲ ਵਾਰਡ ਨੰ 17 ਦੇ ਐਮ.ਸੀ. ਗੁਰਚਰਨ ਸਿੰਘ ਰਾਣਾ ਜੋ ਕਿ ਨਗਰ ਕੌਂਸਲ ਦੇ ਮੌਜੂਦਾ ਵਾਇਸ ਪ੍ਰਧਾਨ ਹਨ।
ਉਨ੍ਹਾਂ ਦੇ ਵਿਰੁਧ ਭੇਜ ਦਿਤੀ ਪਰ ਨਗਰ ਕੌਂਸਲ ਦੇ ਅਧਿਕਾਰੀ ਉਸ ਨੂੰ ਬਚਾਣ ਦੇ ਲਈ ਗੁਰਚਰਨ ਰਾਣੇ ਦਾ ਪੱਖ ਪੁਰਦੇ ਨਜ਼ਰ ਆਏ ਜਦੋ ਸਾਡੇ ਚੈਨਲ ਦੇ ਪੱਤਰਕਾਰ ਨੇ ਨਗਰ ਕੌਂਸਲ ਦੇ ਅਧਿਕਾਰੀ ਗੁਰਦੀਪ ਸਿੰਘ ਦੇ ਨਾਲ ਇਸ ਆਈ ਰਿਪੌਰਟ ਦੇ ਵਾਰੇ ਗੱਲ ਕੀਤੀ ਤਾਂ ਉਨ੍ਹਾਂ ਇਹ ਕਹਿਕੇ ਅਪਣਾ ਪੱਲਾ ਝਾੜ ਦਿਤਾ ਕਿ ਜੋ ਰਿਪੋਰਟ ਸਾਡੇ ਕੋਲ ਆਈ ਹੈ ਉਹ ਕਲੀਅਰ ਨਹੀਂ ਹੈ ਤੇ ਸਮਝ ਨਹੀਂ ਆ ਰਹੀ।
ਜਿਸ ਕਾਰਨ ਅਸੀਂ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ ਕੁਰਾਲੀ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਦੇ ਇਸ ਗੋਲ-ਮੋਲ ਬਿਆਨ ਦੇਣ 'ਤੇ ਲਗਦਾ ਹੈ ਕਿ ਇਨ੍ਹਾਂ ਅਫ਼ਸਰਾਂ ਤੇ ਕੁਰਾਲੀ ਦੇ ਨਗਰ ਕੌਂਸਲ ਦੇ ਪ੍ਰਧਾਨ ਦਾ ਦਵਾਅ ਹੈ ਅਤੇ ਇਹ ਮਿਲ ਕੇ ਕਬਜ਼ਾ ਧਾਰੀ ਨੂੰ ਬਚਾਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਜੇ ਪਾਸੇ ਕੁਰਾਲੀ ਸ਼ਹਿਰ ਦੇ ਵਸਨੀਕ ਦਿਨੇਸ ਜੌਸ਼ੀ ਨੇ ਕਿਹਾ ਕਿ ਕੁਰਾਲੀ ਦੇ ਵਿਚੋ ਸਾਰੇ ਹੀ ਨਜਾਈਜ਼ ਕਬਜ਼ੇ ਖ਼ਤਮ ਹੋਣੇ ਚਾਹੀਦੇ ਨੇ ਤੇ ਇਨ੍ਹਾਂ ਨਜਾਈਜ਼ ਕਬਜ਼ੇ ਧਾਰੀਆ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।