ਮੋਹਾਲੀ 'ਚ ਹਾਦਸੇ ਦੌਰਾਨ ਹਿਰਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫੇਜ਼ 9 ਵਿਖੇ ਲਈਅਰ ਵੈਲੀ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਵਾਹਨ ਨਾਲ ਜੰਗਲੀ ਜਾਨਵਰ ਹਿਰਨ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਬਾਰੇ ਪਤਾ ਉਦੋਂ ਲੱਗਾ

File Photo

ਐਸ.ਏ.ਐਸ. ਨਗਰ, 10 ਮਈ (ਸੁਖਦੀਪ ਸਿੰਘ ਸੋਈ) : ਫੇਜ਼ 9 ਵਿਖੇ ਲਈਅਰ ਵੈਲੀ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਵਾਹਨ ਨਾਲ ਜੰਗਲੀ ਜਾਨਵਰ ਹਿਰਨ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਬਾਰੇ ਪਤਾ ਉਦੋਂ ਲੱਗਾ ਜਦੋਂ ਵਿਦਿਆਰਥੀ ਜਾਗ੍ਰਿਤੀ ਮੰਚ ਫ਼ੇਜ਼ 9 ਮੋਹਾਲੀ ਦੇ ਅਹੁਦੇਦਾਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਲਾਵਾਰਿਸ ਕੁੱਤਿਆਂ ਤੇ ਹੋਰ ਪਸ਼ੂ ਪੰਛੀਆਂ ਨੂੰ ਚਾਰਾ ਆਦਿ ਪਾਉਣ ਲਈ ਨਿਕਲੇ।

ਮੰਚ ਦੇ ਅਹੁਦੇਦਾਰਾਂ ਵਿਚ ਚੇਅਰਮੈਨ ਰਮੇਸ਼ ਕੁਮਾਰ ਵਰਮਾ, ਪ੍ਰਧਾਨ ਅਮਨਦੀਪ ਸਿੰਘ ਮੁੰਡੀ, ਵਿਸ਼ਾਲ ਮੰਡਲ, ਰਾਜੇਸ਼ ਵਰਮਾ, ਯੁੱਗ ਸ਼ਰਮਾ, ਅਮਿਤ ਠਾਕੁਰ, ਆਸ਼ੂਤੋਸ਼ ਰਾਏ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਫੇਜ਼ 9 ਸਥਿਤ ਲਈਅਰ ਵੈਲੀ ਦੇ ਨਜ਼ਦੀਕ ਪਹੁੰਚੇ ਤਾਂ ਦੇਖਿਆ ਕਿ ਇਕ ਜਾਨਵਰ ਸੜਕ ਕਿਨਾਰੇ ਮਰਿਆ ਪਿਆ ਸੀ। ਜਦੋਂ ਨਜ਼ਦੀਕ ਜਾ ਕੇ ਦੇਖਿਆ ਤਾਂ ਇਹ ਹਿਰਨ ਸੀ ਜਿਸ ਦੇ ਪੇਟ ਦੇ ਇੱਕ ਪਾਸੇ ਕਿਸੇ ਵਾਹਨ ਆਦਿ ਦੀ ਜ਼ਬਰਦਸਤ ਟੱਕਰ ਵੱਜੀ ਹੋਈ ਸੀ। ਟੱਕਰ ਵੀ ਇੰਨੀ ਜ਼ਬਰਦਸਤ ਵੱਜੀ ਹੋਈ ਸੀ ਕਿ ਹਿਰਨ ਦੀ ਵੱਖੀ ਵਿਚੋਂ ਅੰਤੜੀਆਂ ਤਕ ਨਿਕਲੀਆਂ ਹੋਈਆਂ ਸਨ।

ਚੇਅਰਮੈਨ ਰਮੇਸ਼ ਕੁਮਾਰ ਵਰਮਾ ਨੇ ਦਸਿਆ ਕਿ ਫਿਲਹਾਲ ਮੰਚ ਵਲੋਂ ਮ੍ਰਿਤਕ ਹਿਰਨ ਨੂੰ ਕਪੜੇ ਨਾਲ ਢੱਕ ਦਿਤਾ ਗਿਆ ਹੈ ਅਤੇ ਨਗਰ ਨਿਗਮ ਦੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਦਿਤਾ ਗਿਆ ਹੈ ਤਾਂ ਜੋ ਇਸ ਮ੍ਰਿਤਕ ਹਿਰਨ ਦੀ ਲਾਸ਼ ਨੂੰ ਇਥੋਂ ਚੁੱਕਿਆ ਜਾ ਸਕੇ।