ਰਾਜੀਵ ਕਾਲੋਨੀ ਨੂੰ ਕੰਟੋਨਮੈਂਟ ਏਰੀਆ ਐਲਾਨਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਕੂਲਾ 'ਚ ਦੁਧ ਵੇਚਣ ਵਾਲਾ, ਸੈਕਟਰ-5 ਥਾਣੇ ਵਿਚ ਖਾਣਾ ਬਣਾਉਣ ਵਾਲੀ ਔਰਤ ਅਤੇ ਇਕ ਹੋਰ ਜਮਾਤੀ ਕੋਰੋਨਾ ਪੀੜਤ ਹਸਪਤਾਲ 'ਚ ਦਾਖ਼ਲ

File Photo

ਪੰਚਕੂਲਾ, 10 ਮਈ (ਪੀ. ਪੀ. ਵਰਮਾ) : ਪੰਚਕੂਲਾ ਦੀ ਰਾਜੀਵ ਕਾਲੋਨੀ ਨੂੰ ਕੰਟੋਨਮੈਂਟ ਏਰੀਆ ਐਲਾਨਿਆ ਗਿਆ ਹੈ। ਇਸ ਕਾਲੋਨੀ ਵਿਚ ਸਿਹਤ ਵਿਭਾਗ ਨੇ ਆਮ ਚੈਕਿੰਗ ਸ਼ੁਰੂ ਕੀਤੀ ਹੈ। ਇਸ ਇਲਾਕੇ ਨੂੰ ਬੱਫਰ ਜ਼ੋਨ ਬਣਾਇਆ ਗਿਆ ਹੈ। ਇਹ ਰਾਜੀਵ ਕਾਲੋਨੀ ਵਿਚੋਂ ਇਕ ਦੁਧ ਵੇਚਣ ਵਾਲਾ ਕੋਰੋਨਾ ਪਾਜ਼ੇਟਿਵ ਮਿਲਿਆ ਸੀ, ਜਿਸ ਦੀ ਉਮਰ 44 ਸਾਲ ਦੱਸੀ ਗਈ ਹੈ।

ਸੈਕਟਰ-5 ਦੇ ਪੁਲਿਸ ਸਟੇਸ਼ਨ ਦੀ ਮਹਿਲਾ ਪੁਲਿਸ ਮੁਲਾਜ਼ਮ ਕੁੱਕ ਨੂੰ ਵੀ ਕੋਰੋਨਾ ਹੋਇਆ ਹੈ। ਇਹ ਔਰਤ ਪੁਲਿਸ ਮੁਲਾਜ਼ਮਾਂ ਲਈ ਖਾਣਾ ਬਣਾਉਂਦੀ ਸੀ। ਇਸ ਦੇ ਨਾਲ ਦੇ ਸਾਥੀਆਂ ਨੂੰ ਵੀ ਆਈਸੋਲੇਸ਼ਨ ਵਿਚ ਦਾਖ਼ਲ ਕੀਤਾ ਗਿਆ ਹੈ। ਪੰਚਕੂਲਾ ਦੇ ਸਰਕਾਰੀ ਜਰਨਲ ਹਸਪਤਾਲ ਵਿਚ ਪਹਿਲਾਂ ਹੀ ਕੋਰੋਨਾ ਪੀੜਤ 84 ਸਾਲ ਦਾ ਬਜ਼ੁਰਗ ਜੋ ਜਮਾਤੀ ਹੈ, ਜ਼ੇਰੇ ਇਲਾਜ ਹੈ। ਉਸ ਦੀ ਚਾਰ ਵਾਰ ਰਿਪੋਰਟ ਪਾਜ਼ੇਟਿਵ ਆ ਚੁਕੀ ਹੈ। ਪੁਲਿਸ ਨੇ ਰਾਜੀਵ ਕਾਲੋਨੀ ਨੂੰ ਜਾਣ ਵਾਲਾ ਰਸ਼ਤਾ ਬਿਲਕੁਲ ਬੰਦ ਕਰ ਦਿਤਾ ਹੈ।

ਲਾਕਡਾਊਨ ਦੀ ਪਾਲਣਾ ਕਰਦੇ ਹੋਏ ਰਾਸ਼ਟਰੀ ਬਜਰੰਗ ਦਲ ਪੰਚਕੂਲਾ ਅਤੇ ਰਾਜਪੂਤ ਸਮਾਜ ਦੁਆਰਾ ਮਹਾਰਾਣਾ ਪ੍ਰਤਾਪ ਜੈਯੰਤੀ ਸਾਦੇ ਤਰੀਕੇ ਨਾਲ ਮਨਾਈ ਗਈ। ਇਸ ਸਮੇਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਹੋਏ ਮਹਾਰਾਣਾ ਪ੍ਰਤਾਪ ਦੀ ਤਸਵੀਰ ਤੇ ਫੁੱਲ ਭੇਂਟ ਕੀਤੇ। ਇਸ ਦੌਰਾਨ ਪਿੰਡ ਬਤੌੜ, ਕਕਰਾਲੀ, ਖਟੌਤੀ ਅਤੇ ਸੁਲਤਾਨਪੁਰ ਵਿਚ ਟੀਮਾਂ ਨੇ ਮਹਾਰਾਣਾਂ ਪ੍ਰਤਾਪ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਜੀਵਨੀ ਤੇ ਪ੍ਰਕਾਸ਼ ਪਾਇਆ।

ਖ਼ਬਰ ਲਿਖੇ ਜਾਣ ਤਕ ਪੰਚਕੂਲਾ ਵਿਚ ਦੋ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਆਏ ਹਨ। ਮਾਜਰੀ ਟਰੱਕ ਯੂਨੀਅਨ ਵਿਚ ਤੈਨਾਤ 45 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦਾ ਸੈਂਪਲ 5 ਮਈ ਨੂੰ ਡਾ. ਦੀਪਕ ਛਿਕਾਰਾ ਦੁਆਰਾ ਲਿਆ ਗਿਆ ਸੀ। ਇਸੇ ਤਰ੍ਹਾਂ ਸੈਕਟਰ-19 ਦੇ ਵਿਅਕਤੀ ਦਾ ਵੀ ਸੈਂਪਲ ਕੋਰੋਨਾ ਪਾਜ਼ੇਟਿਵ ਆਇਆ ਹੈ। ਇਹ ਦੋ ਦਿਨ ਪਹਿਲਾਂ ਹੀ ਹਸਪਤਾਲ ਵਿਚ ਆਪਣਾ ਸੈਂਪਲ ਦੇ ਕੇ ਗਿਆ ਸੀ।