ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਬਾਅਦ ਪੂਰੇ ਪੰਜਾਬ ਵਿਚ ਪੁਲਿਸ ਦਾ ਹਾਈ ਅਲਰਟ

ਏਜੰਸੀ

ਖ਼ਬਰਾਂ, ਪੰਜਾਬ

ਇੰਟੈਲੀਜੈਂਸ ਹੈੱਡਕੁਆਰਟਰ 'ਤੇ ਹਮਲੇ ਬਾਅਦ ਪੂਰੇ ਪੰਜਾਬ ਵਿਚ ਪੁਲਿਸ ਦਾ ਹਾਈ ਅਲਰਟ

image


 ਪੰਜਾਬ, ਹਰਿਆਣਾ ਵਿਚ ਸ਼ੱਕੀ ਵਿਅਕਤੀਆਂ ਦੀ ਫੜੋ ਫੜਾਈ ਤੇ ਪੁੱਛਗਿੱਛ, ਜਾਂਚ ਲਈ ਪੁਲਿਸ ਨੇ ਐਸ.ਆਈ.ਟੀ. ਵੀ ਬਣਾਈ

ਚੰਡੀਗੜ੍ਹ, 10 ਮਈ (ਗੁਰਉਪਦੇਸ਼ ਭੁੱਲਰ): ਬੀਤੀ ਰਾਤ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉਪਰ ਹੋਏ ਰਾਕੇਟ ਬੰਬ ਹਮਲੇ ਤੋਂ ਬਾਅਦ ਪੂਰੇ ਪੰਜਾਬ ਵਿਚ ਹਾਈ ਅਲਰਟ ਦੇ ਹੁਕਮ ਜਾਰੀ ਕਰ ਕੇ ਦੂਜੇ ਰਾਜਾਂ ਨਾਲ ਲਗਦੀਆਂ ਹੱਦਾਂ ਉਪਰ ਵੀ ਚੌਕਸੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਚ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਬਾਅਦ ਹੁਣ ਸੂਬੇ ਦੇ ਡੀ.ਜੀ.ਪੀ. ਵੀ.ਕੇ.ਭਾਵਰਾ ਖ਼ੁਦ ਸਰਗਰਮ ਹੋ ਕੇ ਸਾਰੇ ਅਪ੍ਰੇਸ਼ਨ ਦੀ ਨਿਗਰਾਨੀ ਖ਼ੁਦ ਕਰ ਰਹੇ ਹਨ |
ਪੰਜਾਬ ਪੁਲਿਸ ਨੇ ਜਿਥੇ ਮਾਮਲੇ ਦੀ ਗਹਿਰਾਈ ਵਿਚ ਜਾਂਚ ਲਈ ਐਸ.ਆਈ.ਟੀ. ਬਣਾਈ ਹੈ, ਉਥੇ ਸ਼ੱਕੀ ਵਿਅਕਤੀਆਂ ਦੀ ਫੜੋ ਫੜਾਈ ਲਈ ਪੁਲਿਸ ਟੀਮਾਂ ਵੱਖ ਵੱਖ ਜ਼ਿਲਿ੍ਹਆਂ ਅਤੇ ਗੁਆਂਢੀ ਰਾਜ ਹਰਿਆਣਾ ਵਿਚ ਵੀ ਛਾਪੇਮਾਰੀ ਕਰ ਰਹੀਆਂ ਹਨ |