ਕਿਸਾਨਾਂ ਦੇ ਚਿਹਰਿਆਂ 'ਤੇ ਮੁੜ ਆਈ ਰੌਣਕ, ਮੌਸਮ ਦੀ ਮਾਰ ਮਗਰੋਂ ਪੰਜਾਬ ‘ਚ 21 ਫੀਸਦ ਜ਼ਿਆਦਾ ਕਣਕ ਦੀ ਖਰੀਦ

ਏਜੰਸੀ

ਖ਼ਬਰਾਂ, ਪੰਜਾਬ

5.5 ਕੁਇੰਟਲ ਪ੍ਰਤੀ ਹੈਕਟੇਅਰ ਵਧਿਆ ਉਤਪਾਦਨ

photo

 

ਮੁਹਾਲੀ : ਬੇਮੌਸਮੀ ਬਰਸਾਤ, ਗੜੇਮਾਰੀ, ਤੇਜ਼ ਝੱਖੜ ਅਤੇ ਰਕਬੇ ਵਿੱਚ ਕਮੀ ਦੇ ਬਾਵਜੂਦ ਕਣਕ ਦੀ ਪੈਦਾਵਾਰ ਵਿੱਚ ਵਾਧਾ ਕਰਕੇ ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਖ਼ਤ ਮਿਹਨਤ ਅੱਗੇ ਕੋਈ ਵੀ ਚੁਣੌਤੀ ਨਹੀਂ ਟਿਕ ਸਕਦੀ। ਇਸ ਵਾਰ ਸੂਬੇ ਵਿਚ ਰਕਬਾ 17 ਹਜ਼ਾਰ ਹੈਕਟੇਅਰ ਘੱਟ ਸੀ।
ਮੌਸਮ ਕਾਰਨ ਫ਼ਸਲ ਵਿਛ ਗਈ। ਅਨਾਜ ਛੋਟਾ ਰਹਿ ਗਿਆ। ਝਾੜ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ ਪਰ ਇਸ ਵਾਰ 10 ਮਈ ਤੱਕ ਮੰਡੀਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ 21 ਫੀਸਦੀ ਵੱਧ ਖਰੀਦ ਹੋਈ ਹੈ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਨੇ ਦਸਿਆ ਕਿ 2022-23 ਵਿੱਚ ਸੂਬੇ ਵਿਚ 155 ਲੱਖ ਮੀਟ੍ਰਿਕ ਟਨ ਉਤਪਾਦਨ ਦੀ ਸੰਭਾਵਨਾ ਹੈ।

ਸਰਹੱਦੀ ਖੇਤਰ ਅਤੇ ਮੰਡ ਖੇਤਰ ਵਿਚ ਘਾਟ ਕਾਰਨ ਉਤਪਾਦਨ 148 ਲੱਖ ਮੀਟ੍ਰਿਕ ਟਨ ਤੱਕ ਸੀਮਤ ਰਿਹਾ। ਇਸ ਵਾਰ ਝਾੜ ਚੰਗਾ ਹੈ। 165 ਲੱਖ ਮੀਟ੍ਰਿਕ ਟਨ ਤੱਕ ਝਾੜ ਹੋਣ ਦੀ ਉਮੀਦ ਹੈ। ਜ਼ਿਲ੍ਹਾ ਪਟਿਆਲਾ ਨੇ ਕਣਕ ਦੀ ਖਰੀਦ ਵਿਚ ਰਿਕਾਰਡ ਬਣਾਇਆ ਹੈ।

ਇਥੇ 871752 ਮੀਟ੍ਰਿਕ ਟਨ ਦੀ ਖ਼ਰੀਦ ਕੀਤੀ ਗਈ ਹੈ। ਦੂਜੇ ਨੰਬਰ ’ਤੇ ਸੰਗਰੂਰ, ਤੀਜੇ ’ਤੇ ਮੁਕਤਸਰ ਸਾਹਿਬ, ਚੌਥੇ ’ਤੇ ਬਠਿੰਡਾ ਅਤੇ ਪੰਜਵੇਂ ’ਤੇ ਫ਼ਾਜ਼ਿਲਕਾ ਜ਼ਿਲ੍ਹਾ ਰਿਹਾ। ਵੱਧ ਉਤਪਾਦਨ ਆਰਥਿਕਤਾ ਨੂੰ ਹੁਲਾਰਾ ਦੇਵੇਗਾ।