ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ’ਤੇ MP ਰਵਨੀਤ ਸਿੰਘ ਬਿੱਟੂ ਨੇ ਜਤਾਈ ਚਿੰਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

SGPC 'ਤੇ ਵੀ ਚੁੱਕੇ ਸਵਾਲ

Ravneet Bittu

 

ਚੰਡੀਗੜ੍ਹ: ਸਿਫ਼ਤੀ ਦੇ ਘਰ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੋਏ ਧਮਾਕਿਆਂ 'ਤੇ ਡੂੰਘੇ ਦੁਖ਼ ਦਾ ਪ੍ਰਗਟਾਵਾ ਕਰਦਿਆਂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਹਨਾਂ ਕਿਹਾ ਕਿ ਇਹ ਘਟਨਾਵਾਂ ਹੁਣ ਕਿਉਂ ਵਾਪਰ ਰਹੀਆਂ ਹਨ। ਪਿਛਲੇ 30 ਸਾਲਾਂ ਵਿਚ ਤਾਂ ਕਦੇ ਵੀ ਅਜਿਹਾ ਨਹੀਂ ਹੋਇਆ। ਰਵਨੀਤ ਬਿੱਟੂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ 'ਤੇ ਵੀ ਸਵਾਲ ਚੁਕੇ ਹਨ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵਲੋਂ 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬਲ ਸਿੰਘ ਰੰਗੇ ਹੱਥੀਂ ਕਾਬੂ

ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੂੰ ਸੋਚਣਾ ਚਾਹੀਦਾ ਸੀ ਕਿ ਇਹ ਲੋਕ ਕੌਣ ਹਨ। ਜਿਨ੍ਹਾਂ ਨੇ ਥਿਏਟਰਾਂ 'ਚ ਬੰਬ ਬਲਾਸਟ ਕੀਤੇ, ਰੇਲਾਂ ਵਿਚ ਬੰਬ ਬਲਾਸਟ ਕੀਤੇ, ਉਹਨਾਂ ਨੂੰ ਛੁਡਵਾਉਣ ਦੀਆਂ ਐਸਜੀਪੀਸੀ ਪ੍ਰਧਾਨ ਗੱਲਾਂ ਕਰਦੇ ਹਨ। ਜਿਹੜੇ ਨੌਜੁਆਨ ਭੜਕੇ ਹੋਏ ਹਨ, ਉਹ ਸੋਚਦੇ ਹਨ ਕਿ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਇਹਨਾਂ ਲੋਕਾਂ ਨੂੰ ਸ਼ਾਬਾਸ਼ ਦੇ ਰਹੀ ਹੈ, ਇਹਨਾਂ ਦੀਆਂ ਅਜਾਇਬ ਘਰ 'ਚ ਤਸਵੀਰਾਂ ਲਗਾ ਰਹੀ ਹੈ, ਫਿਰ ਅਸੀਂ ਕਿਉਂ ਨਾ ਇਹ ਕੰਮ ਕਰੀਏ?

ਇਹ ਵੀ ਪੜ੍ਹੋ: ਸਰਕਾਰੀ ਸਕੂਲ 'ਚ ਟੈਟਨਸ ਦਾ ਟੀਕਾ ਲਗਾਉਣ ਮਗਰੋਂ ਵਿਦਿਆਰਥਣਾਂ ਦੀ ਵਿਗੜੀ ਸਿਹਤ, ਹਸਪਤਾਲ ਭਰਤੀ 

ਉਹ ਭੜਕੇ ਹੋਏ ਨੌਜੁਆਨ ਇਸੇ ਸੋਚ ਨੂੰ ਲੈ ਕੇ ਅੱਜ ਦਰਬਾਰ ਸਾਹਿਬ ਵਿਖੇ ਬੰਬ ਬਲਾਸਟ ਕਰ ਰਹੇ ਹਨ। ਸੰਗਤ ਦੂਰੋਂ-ਦੂਰੋਂ ਦਰਬਾਰ ਸਾਹਿਬ ਵਿਖੇ ਨਸਮਸਤਕ ਹੋਣ ਲਈ ਗਈ ਹੈ, ਕੋਈ ਉਥੇ ਸੁੱਤਾ ਪਿਆ, ਕੋਈ ਉਥੇ ਪਾਠ ਕਰ ਰਿਹਾ ਤੇ ਇਹ ਨੌਜਵਾਨ ਉਥੇ ਬੰਬ ਬਲਾਸਟ ਕਰ ਰਹੇ ਹਨ। ਹੁਣ ਐਸਜੀਪੀਸੀ ਪ੍ਰਧਾਨ ਨੇ ਇਹਨਾਂ ਨੂੰ ਪੁਲਿਸ ਹਵਾਲੇ ਕਿਉਂ ਕੀਤਾ? ਇਹਨਾਂ ਨੌਜੁਆਨਾਂ ਦੀਆਂ ਫੋਟੋਆਂ ਵੀ ਅਜਾਇਬ ਕਰ ਲਗਾ ਲੈਣ। ਇਨ੍ਹਾਂ ਨੂੰ ਵੀ ਬੰਦੀ ਸਿੰਘਾਂ ਦਾ ਦਰਜਾ ਦੇ ਦੇਵੋ। ਐਸਜੀਪੀਸੀ ਹੀ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਵੇ ਕਿਉਂਕਿ ਐਸਜੀਪੀਸੀ ਹੀ ਬੰਦੀ ਸਿੰਘਾਂ ਨੂੰ ਛੁਡਵਾਉਣ ਦੀਆਂ ਗੱਲਾਂ ਕਰਦੇ ਹਨ।