Tanda Urmar News : ਚੋਰਾਂ ਨੇ ਬੀਡੀਪੀਓ ਮਾਰਕੀਟ ਟਾਂਡਾ ’ਚ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Tanda Urmar News : ਦੁਕਾਨਾਂ ਦੇ ਸਟਰ ਤੋੜ ਕੇ ਨਕਦੀ ਤੇ ਸਮਾਨ ਕੀਤਾ ਚੋਰੀ, ਚੋਰੀ ਦੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ
ਚੋਰਾਂ ਨੇ ਬੀਡੀਪੀਓ ਮਾਰਕੀਟ ਟਾਂਡਾ ’ਚ ਪੰਜ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Tanda Urmar News : ਥਾਣਾ ਤੋਂ ਕੁਝ ਦੂਰੀ ਤੇ ਬਲੈਕ ਆਊਟ ਹੋਣ ਮਗਰੋਂ ਬੀਤੀ ਦੇਰ ਰਾਤ ਟਾਂਡਾ ਉੜਮੜ ਦੀ ਬੀਡੀਪੀਓ ਮਾਰਕੀਟ ਵਿੱਚ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੰਜ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਹੈ।
ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਸੂਚਨਾ ਮਿਲਣ ’ਤੇ ਉਹਨਾਂ ਇਸ ਦੀ ਸੂਚਨਾ ਟਾਂਡਾ ਪੁਲਿਸ ਨੂੰ ਦੇ ਦਿੱਤੀ ਹੈ। ਉਹਨਾਂ ਦੱਸਿਆ ਕਿ ਚੋਰਾਂ ਨੇ ਦੁਕਾਨਾਂ ਦੇ ਸਟਰ ਤੋੜ ਕੇ ਅੰਦਰੋਂ ਨਗਦੀ ਅਤੇ ਸਮਾਨ ਚੋਰੀ ਕਰ ਲਿਆ ਹੈ। ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ।
(For more news apart from Thieves target five shops in BDPO Market Tanda News in Punjabi, stay tuned to Rozana Spokesman)