ਪਟਰੌਲ 40 ਪੈਸੇ ਪ੍ਰਤੀ ਲਿਟਰ, ਡੀਜ਼ਲ 45 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ
ਤੇਲ ਕੰਪਨੀਆਂ ਨੇ ਬੁਧਵਾਰ ਨੂੰ ਪਟਰੌਲ ਦੀ ਕੀਮਤ ਵਿਚ 40 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 45 ਪੈਸੇ ਪ੍ਰਤੀ ਲਿਟਰ ਦਾ
ਨਵੀਂ ਦਿੱਲੀ, 10 ਜੂਨ : ਤੇਲ ਕੰਪਨੀਆਂ ਨੇ ਬੁਧਵਾਰ ਨੂੰ ਪਟਰੌਲ ਦੀ ਕੀਮਤ ਵਿਚ 40 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 45 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ। ਕੀਮਤਾਂ ਦੀ ਸਮੀਖਿਆ 82 ਦਿਨਾਂ ਤਕ ਰੋਕਣ ਮਗਰੋਂ ਲਗਾਤਾਰ ਚੌਥੇ ਦਿਨ ਪਟਰੌਲ ਤੇ ਡੀਜ਼ਲ ਮਹਿੰਗਾ ਹੋਇਆ ਹੈ। ਸਰਕਾਰੀ ਤੇਲ ਵੰਡ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ 73.00 ਰੁਪਏ ਤੋਂ ਵੱਧ ਕੇ 73.40 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 71.17 ਤੋਂ ਵੱਧ ਕੇ 71.62 ਰੁਪਏ ਲਿਟਰ ਹੋ ਗਈ ਹੈ। ਇਹ ਦਰਾਂ ਪੂਰੇ ਦੇਸ਼ ਵਿਚ ਵਧੀਆਂ ਹਨ ਹਾਲਾਂÎਕਿ ਸਥਾਨਕ ਪੱਧਰ ’ਤੇ ਕਰ ਅਤੇ ਵੈਟ ਕਾਰਨ ਹਰ ਰਾਜ ਵਿਚ ਇਹ ਕੀਮਤਾਂ ਵਖਰੀਆਂ ਹੋਣਗੀਆਂ। ਇਹ ਲਗਾਤਾਰ ਚੌਥੇ ਦਿਨ ਦਰਾਂ ਵਿਚ ਵਾਧਾ ਹੈ। ਕੰਪਨੀਆਂ ਨੇ ਐਤਵਾਰ ਤੋਂ ਦਰਾਂ ਨੂੰ ਹਰ ਰੋਜ਼ ਸੋਧਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਚਾਰ ਦਿਨਾਂ ਵਿਚ ਪਟਰੌਲ 2.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 2.23 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁਕਾ ਹੈ। (ਏਜੰਸੀ)