ਜ਼ਮੀਨੀ ਝਗੜੇ ਕਾਰਨ ਗੋਲੀ ਚੱਲਣ ’ਤੇ ਦੋ ਦੀ ਮੌਤ
ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਤੋਂ ਹੋਏ ਤਕਰਾਰ ਪਿੱਛੋਂ ਇਕ ਵਿਅਕਤੀ ਵਲੋਂ ਅਪਣੇ ਸਕੇ ਚਚੇਰੇ ਭਰਾਵਾਂ ਉੱਤੇ ਗੋਲੀ
ਪੱਖੋਂ ਕਲਾਂ, 10 ਜੂਨ (ਕੁਲਦੀਪ ਰਾਜੂ): ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਤੋਂ ਹੋਏ ਤਕਰਾਰ ਪਿੱਛੋਂ ਇਕ ਵਿਅਕਤੀ ਵਲੋਂ ਅਪਣੇ ਸਕੇ ਚਚੇਰੇ ਭਰਾਵਾਂ ਉੱਤੇ ਗੋਲੀ ਚਲਾਏ ਜਾਣ ਦੀ ਘਟਨਾ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਉਰਫ਼ ਲੋਗੜੀ ਦਾ ਅਪਣੇ ਚਾਚੇ ਦੇ ਪੁੱਤਰ ਲੱਖਾ ਸਿੰਘ ਅਤੇ ਬਿੱਟੂ ਸਿੰਘ ਨਾਲ ਵੱਟ ਨੂੰ ਲੈ ਕੇ ਝਗੜਾ ਸੀ । ਅੱਜ ਉਸ ਵੇਲੇ ਝਗੜਾ ਖ਼ੂਨੀ ਰੂਪ ਧਾਰਨ ਕਰ ਗਿਆ ਜਦ ਸ਼ਾਮ ਵੇਲੇ ਦੋਵਾਂ ਧਿਰਾਂ ਦੀ ਲੜਾਈ ਹੋ ਗਈ ਜਿਸ ਵਿਚ ਕਰਮਜੀਤ ਸਿੰਘ ਨੇ ਅਪਣੇ ਲਾਇਸੰਸੀ ਰਿਵਾਲਵਰ ਨਾਲ ਅਪਣੇ ਚਚੇਰੇ ਭਰਾਵਾਂ ਉੱਪਰ ਫ਼ਾਇੰਰਿੰਗ ਕਰ ਦਿਤੀ। ਇਸ ਫ਼ਾਇਰਿੰਗ ਵਿਚ ਲੱਖਾ ਸਿੰਘ ਅਤੇ ਬਿੱਟੂ ਸਿੰਘ ਸਖ਼ਤ ਜ਼ਖ਼ਮੀ ਹੋ ਗਏ। ਬਿੱਟੂ ਸਿੰਘਦੀ ਘਟਨਾ ਸਥਾਨ ਉਤੇ ਮੌਤ ਹੋ ਗਈ ਅਤੇ ਲੱਖਾ ਸਿੰਘ ਦੀ ਰਸਤੇ ਵਿਚ ਇਲਾਜ ਲਈ ਲਿਜਾਦਿਆਂ ਮੌਤ ਹੋ ਗਈ। ਥਾਣਾ ਰੂੜੇਕੇ ਕਲਾਂ ਦੇ ਮੁਖੀ ਕਮਲਜੀਤ ਸਿੰਘ ਨੇ ਦਸਿਆ ਕਿ ਦੋਸ਼ੀ ਹਾਲੇ ਪੁਲਿਸ ਦੀ ਗਿ੍ਰਫ਼ਤ ਤੋਂ ਬਾਹਰ ਹੈ ਅਤੇ ਪੀੜਤ ਧਿਰ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।