ਤਿੰਨ ਮੰਜ਼ਲਾ ਇਮਾਰਤ ਡਿੱਗੀ, 8 ਬੱਚਿਆਂ ਸਮੇਤ 11 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਤਿੰਨ ਮੰਜ਼ਲਾ ਇਮਾਰਤ ਡਿੱਗੀ, 8 ਬੱਚਿਆਂ ਸਮੇਤ 11 ਲੋਕਾਂ ਦੀ ਮੌਤ

image


ਮੁੰਬਈ, 10 ਜੂਨ : ਮੁੰਬਈ ਦੇ ਮਲਵਨੀ ਇਲਾਕੇ ਵਿਚ ਤਿੰਨ ਮੰਜ਼ਲਾ ਇਮਾਰਤ ਦੀਆਂ ਦੋ ਮੰਜ਼ਲਾਂ ਦੇ ਇਕ ਘਰ ਦੇ ਡਿੱਗਣ ਕਾਰਨ 8 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ | ਮੁੰਬਈ ਨਗਰ ਪਾਲਕਾ ਦੇ ਇਕ ਅਧਿਕਾਰੀ ਨੇ ਦਸਿਆ ਕਿ ਮਲਵਨੀ ਇਲਾਕੇ ਵਿਚ ਅਬਦੁਲ ਹਮੀਦ ਰੋਡ ਦੇ ਨਿਊ ਕਲੈਕਟਰ ਕੰਮਪਾਊਾਡ ਵਿਚ ਬੁਧਵਾਰ ਰਾਤ ਕਰੀਬ ਸਵਾ 11 ਵਜੇ ਇਹ ਹਾਦਸਾ ਹੋਇਆ | ਮਹਾਂਨਗਰ ਪਾਲਿਕਾ ਦੇ ਅਧਿਕਾਰੀਆਂ ਨੇ ਪਹਿਲਾਂ ਦਸਿਆ ਸੀ ਕਿ ਇਕ ਮੰਜ਼ਲਾ ਮਕਾਨ ਢਹਿ ਗਿਆ ਹੈ ਅਤੇ ਹੁਣ ਉਸ ਨੇ ਤਿੰਨ ਮੰਜ਼ਲਾ ਇਮਾਰਤ ਦੇ ਢਹਿਣ ਦੀ ਜਾਣਕਾਰੀ ਦਿਤੀ ਹੈ | ਪੁਲਿਸ ਨੇ ਦਸਿਆ ਕਿ ਇਮਾਰਤ ਦਾ ਨਿਰਮਾਣ ਗ਼ੈਰ ਕਾਨੂੰਨ ਰੂਪ ਨਾਲ ਕੀਤਾ ਗਿਆ ਸੀ ਅਤੇ ਹੁਣ ਠੇਕੇਦਾਰ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ | (ਪੀਟੀਆਈ)