ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਡ ਮੰਤਰੀ ਦੇ ਵਾਅਦੇ ਤੋਂ ਬਾਅਦ ਵੀ ਨਹੀਂ ਮਿਲੀ ਨੌਕਰੀ

International karate players Hardeep Kaur

ਬੁਢਲਾਡਾ  (ਕੁਲਵਿੰਦਰ ਚਹਿਲ): ਉੱਚ ਡਿਗਰੀਆਂ ਪ੍ਰਾਪਤ ਕਰ ਕੇ ਨੌਜਵਾਨ ਸਰਕਾਰ ਤੋਂ ਨੌਕਰੀ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਨਿਤ ਦਿਨ ਪ੍ਰਦਰਸ਼ਨ ਕਰਦੇ ਨਜ਼ਰ ਆਉਂਦੇ ਹਨ। ਉਥੇ ਦੇਸ਼ ਲਈ ਮੈਡਲ ਜਿੱਤ ਕੇ ਨਾਮ ਰੌਸ਼ਨ ਕਰਨ ਵਾਲੇ ਖਿਡਾਰੀ ਵੀ ਸਰਕਾਰ ਦੀ ਬੇਰੁਖ਼ੀ ਕਾਰਨ ਮਜ਼ਦੂਰੀ ਕਰਨ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਇਥੋਂ ਨਜ਼ਦੀਕ ਪਿੰਡ ਗੁਰਨੇ ਕਲਾਂ ਦੀ ਅੰਤਰਰਾਸ਼ਟਰੀ ਕਰਾਟੇ ਖਿਡਾਰਨ( International karate players)  ਹਰਦੀਪ ਕੌਰ (23) ਝੋਨਾ ਲਾਉਣ ਲਈ ਮਜਬੂਰ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......

ਹਰਦੀਪ ਕੌਰ (  Hardeep Kaur) ਨੇ ਦਸਿਆ ਕਿ ਉਸ ਨੇ ਕਰਾਟੇ ਵਿਚ ਨੈਸ਼ਨਲ ਇੰਟਰਨੈਸ਼ਨਲ ਮਲੇਸ਼ੀਆ, ਗੋਆ, ਸਕੂਲੀ ਖੇਡਾਂ ਅਤੇ ਵੱਖ-ਵੱਖ ਖੇਡਾਂ ਵਿਚ 20 ਮੈਡਲ ਜਿੱਤ ਕੇ ਅਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਉਨ੍ਹਾਂ ਦਸਿਆ ਕਿ ਅੱਜ-ਕਲ ਉਹ ਪਟਿਆਲਾ ਦੇ ਇਕ ਕਾਲਜ ਵਿਚ ਡੀ.ਪੀ.ਐੱਡ ਕਰ ਰਹੀ ਹੈ।  ਉਸ ਨੇ ਦਸਿਆ ਕਿ ਜਦੋਂ ਉਹ ਗੋਲਡ ਮੈਡਲ ਜਿੱਤ ਕੇ ਆਈ ਤਾਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸੋਢੀ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਕਾਰਨ ਉਹ ਅਪਣੀ ਪੜ੍ਹਾਈ ਲਈ ਖੇਤਾਂ ਵਿਚ ਝੋਨਾ( paddy)  ਲਾਉਣ ਲਈ ਮਜਬੂਰ ਹੈ।

   ਇਹ ਵੀ ਪੜ੍ਹੋ:  ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ

ਉਨ੍ਹਾਂ ਦਸਿਆ ਕਿ ਉਹ ਖੇਡ ਮੰਤਰੀ ਦੇ ਕਹਿਣ ’ਤੇ ਚਾਰ ਵਾਰ ਚੰਡੀਗਡ੍ਹ ਦੇ ਚੱਕਰ ਲਗਾ ਚੁੱਕੀ ਹੈ ਪਰ ਉਸ ਨੂੰ ਫਿਰ ਵੀ ਮੰਤਰੀ ਨਹੀਂ ਮਿਲੇ। ਖਿਡਾਰਨ ਦੇ ਪਿਤਾ ਨੈਬ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਪਰਵਾਰ ਦੀ ਆਰਥਕ ਹਾਲਤ ਮੰਦੀ ਹੋਣ ਕਾਰਨ ਮਜ਼ਦੂਰੀ ਕਰ ਕੇ ਪਰਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਬੇਟੀ ਖਿਡਾਰੀ ਹੋਣ ਦੇ ਬਾਵਜੂਦ ਅੱਜ ਉਨ੍ਹਾਂ ਨਾਲ ਝੋਨਾ ਲਾਉਣ ਲਈ ਮਜਬੂਰ ਹੈ। 

ਇਸ ਮੌਕੇ ਕਿਸਾਨ ਹਰਜੀਤ ਸਿੰਘ ਨੇ ਦਸਿਆ ਕਿ ਹਰਦੀਪ ਕੌਰ (  Hardeep Kaur)   ਨੇ ਖੇਡਾਂ ਵਿਚ ਜਿਥੇ ਅਪਣੇ ਪਿੰਡ,  ਜ਼ਿਲ੍ਹੇ ਅਤੇ ਪੰਜਾਬ (Punjab) ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਨੌਕਰੀ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਨੌਕਰੀ ਨਹੀਂ ਦਿਤੀ ਗਈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਘਰ-ਘਰ ਨੌਕਰੀ ਦੇਣ ਦੇ ਵਾਅਦੇ ਅਨੁਸਾਰ ਇਸ ਬੱਚੀ ਨੂੰ ਨੌਕਰੀ ਦਿਤੀ ਜਾਵੇ। 

ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ( Harsimrat Kaur Badal ) ਨੇ ਟਵੀਟ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕੀਤੇ ਗਏ ਘਰ-ਘਰ ਨੌਕਰੀ ਦੇ ਵਾਅਦੇ ਖੋਖਲੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੇ ਝੂਠੇ ਵਾਅਦਿਆਂ ਕਾਰਨ ਖਿਡਾਰਨ ਹਰਦੀਪ ਕੌਰHardeep Kaur) 
ਨੂੰ ਅਪਣੀ ਪੜ੍ਹਾਈ ਜਾਰੀ ਰੱਖਣ ਅਤੇ ਪਰਵਾਰ ਦਾ ਸਾਥ ਦੇਣ ਲਈ ਖੇਤਾਂ ਵਿਚ ਮਜ਼ਦੂਰੀ ਕਰਨੀ ਪੈ ਰਹੀ ਹੈ।