ਸਹੁਰਿਆਂ ਦੀ ਸਤਾਈ ਵਿਆਹੁਤਾ ਔਰਤ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਕੀਤਾ ਕੇਸ ਦਰਜ

Married Women Commit Suicide

ਗੁਰਦਾਸਪੁਰ( ਨਿਤਿਨ ਲੂਥਰਾ) ਗੁਰਦਾਸਪੁਰ( Gurdaspur)  ਦੇ ਪਿੰਡ ਔਲਖ ਖੁਰਦ ਵਿਚ ਵਿਆਹੁਤਾ ਔਰਤ ( Married Women) ਨੇ ਸਹੁਰੇ ਪਰਿਵਾਰ ਦੀ ਦਾਜ ਦੀ ਮੰਗ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾਕੇ ਆਤਮ ਹੱਤਿਆ( commit suicide)  ਕਰ ਲਈ।

 

  ਇਹ ਵੀ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ

 

ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੇ ਮ੍ਰਿਤਕ ਦੇ ਪੇਕੇ ਪਰਿਵਾਰ ਦੇ ਬਿਆਨ ਤੇ ਪਤੀ, ਸੱਸ, ਦੋ ਦਿਓਰਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਰੀਨਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਔਲਖ ਖੁਰਦ ਦੇ ਰਹਿਣ ਵਾਲੇ ਯਾਦਵਿੰਦਰ ਨਾਲ ਹੋਇਆ ਸੀ।

ਜਿਸ ਤੋਂ ਬਾਅਦ ਰੀਨਾ ਦੇ ਘਰ ਜੋੜਾ ਮੁੰਡਿਆਂ ਨੇ ਜਨਮ ਲਿਆ। ਰੀਨਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਵਿਆਹ ਦੇ ਬਾਅਦ ਹੀ ਪਤੀ ਯਾਦਵਿੰਦਰ ਅਤੇ ਸੱਸ ਰੀਨਾ ਨਾਲ ਮਾਰਕੁਟਾਈ ਕਰਨ ਲੱਗ ਪਏ।

 

  ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ

 

ਸਹੁਰਾ ਪਰਿਵਾਰ ਰੀਨਾ ਨੂੰ ਦਹੇਜ ਲਈ ਲਈ ਤੰਗ ਪ੍ਰੇਸਾਨ ਕਰਦਾ ਸੀ। ਮ੍ਰਿਤਕ ਰੀਨਾ ਦੇ ਖੁਦਕੁਸ਼ੀ ਕਰਨ ਤੋਂ ਬਾਅਦ ਉਸਦੇ ਪਤੀ ਯਾਦਵਿੰਦਰ ਨੇ ਰੀਨਾ ਦੇ ਮਾਪਿਆਂ ਨੂੰ ਫੋਨ ਕਰਕੇ ਦੱਸਿਆ ਕਿ  ਉਹਨਾਂ ਦੀ ਧੀ ਰੀਨਾ ਨੇ ਦਵਾਈ ਖਾ ਲਈ ਹੈ ਅਤੇ ਉਸਨੂੰ ਹਸਪਤਾਲ ਲੈਕੇ ਗਏ ਹਨ। ਜਦੋਂ ਰੀਨਾ ਦੇ  ਮਾਪੇ ਹਸਪਤਾਲ ਪਹੁੰਚੇ ਤਾਂ ਉਦੋਂ ਤੱਕ ਰੀਨਾ ਦਮ ਤੋੜ ਚੁਕੀ ਸੀ। 

ਥਾਣਾ ਸ਼੍ਰੀ ਹਰਗੋਬਿੰਦਪੁਰ ਡੀਏਏ ਪੁਲਿਸ ਨੇ ਮ੍ਰਿਤਕ ਦੇ ਪੈਕੇ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਅਰੋਪੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।