ਮੇਰਾ ਕੀ ਕਸੂਰ, ਮੈਂ ਤਾਂ ਅਜੇ ਅੱਖ ਵੀ ਨਹੀਂ ਖੋਲ੍ਹੀ ਮਾਂ, ਬਾਲਟੀ ਵਿਚ ਮਿਲਿਆ ਨਵਜੰਮਿਆ ਬੱਚਾ
ਦੁਪਹਿਰ ਨੂੰ ਇਕ ਨਵਜੰਮਿਆ ਬੱਚਾ (Newborn baby) ਪੁਰਾਣੀ ਬਾਲਟੀ ਵਿਚ ਲਾਲ ਕਪੜੇ ’ਚ ਲਪੇਟਿਆ ਹੋਇਆ ਮਿਲਿਆ।
ਹੁਸ਼ਿਆਰਪੁਰ (ਪੰਕਜ ਨਾਂਗਲਾ): ਹੁਸ਼ਿਆਰਪੁਰ (Hoshiarpur) ਦੇ ਚਿੰਤਪੁਰਨੀ ਰੋਡ ’ਤੇ ਮੁਹੱਲਾ ਸ਼ਿਵਾਲਿਕ ਇੰਨਕਲੇਬ ਵਾਰਡ ਨੰਬਰ 1 ਵਿਚ ਦੁਪਹਿਰ ਨੂੰ ਇਕ ਨਵਜੰਮਿਆ ਬੱਚਾ (Newborn baby) ਪੁਰਾਣੀ ਬਾਲਟੀ ਵਿਚ ਲਾਲ ਕਪੜੇ ’ਚ ਲਪੇਟਿਆ ਹੋਇਆ ਮਿਲਿਆ। ਮੁਹੱਲੇ ਦੇ ਹੀ ਸੂਰਜ ਕੁਮਾਰ ਨੇ ਦਸਿਆ ਕੇ ਉਹ ਦੁਪਹਿਰੇ ਇਕ ਵਜੇ ਦੇ ਕਰੀਬ ਘਰ ਰੋਟੀ ਖਾਣ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਬਾਲਟੀ ਪਈ ਸੀ ਜਿਸ ਵਿਚੋਂ ਬੱਚੇ ਦੇ ਰੋਣ ਦੀ ਆਵਾਜ਼ ਆਈ।
ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ
ਜਦ ਦੇਖਿਆ ਤਾਂ ਬਾਲਟੀ ਵਿਚ ਇਕ ਬੱਚਾ ਲਾਲ ਕਪੜੇ ਵਿਚ ਲਪੇਟਿਆ ਰੋ ਰਿਹਾ ਸੀ। ਆਲੇ-ਦੁਆਲੇ ਘਰਾਂ ਵਿਚੋਂ ਲੋਕਾਂ ਨੂੰ ਬੁਲਾ ਕੇ ਪੁਛਿਆ ਪਰ ਕਿਸੇ ਨੂੰ ਕੁੱਝ ਵੀ ਪਤਾ ਨਹੀਂ ਸੀ। ਮੁਹੱਲੇ ਦੇ ਮਿਊਂਸੀਪਲ ਕੌਂਸਲਰ ਰਜਨੀ ਡੱਡਵਾਲ ਨੂੰ ਫ਼ੋਨ ਕਰ ਕੇ ਦਸਿਆ ਤੇ ਥਾਣਾ ਸਦਰ ਪੁਲਿਸ (Police) ਨੂੰ ਵੀ ਇਤਲਾਹ ਦਿਤੀ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......
ਮੁਹੱਲੇ ਵਾਲੇ ਬੱਚੇ ਨੂੰ ਚੁੱਕ ਕੇ ਡਾਕਟਰ ਨੀਲਮ ਸਿੱਧੂ ਕੋਲ ਲੈ ਗਏ ਜੋ ਮੁਹੱਲੇ ਵਿਚ ਹੀ ਰਹਿੰਦੀ ਹੈ। ਡਾਕਟਰ ਨੀਲਮ ਨੇ ਬੱਚੇ ਨੂੰ ਚੈਕ ਕੀਤਾ ਤੇ ਕਿਹਾ ਬੱਚੇ ਦਾ ਜਨਮ ਥੋੜੀ ਦੇਰ ਪਹਿਲਾਂ ਹੀ ਹੋਇਆ ਹੈ ਤੇ ਅਜੇ ਤਕ ਨਾੜੂ ਵੀ ਤਾਜ਼ਾ ਹੀ ਕਟਿਆ ਹੈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਤੇ ਖੇਤੀ ਮੰਤਰੀ ਦੇ ਬਿਆਨਾਂ ਵਿਚੋਂ ਸਚਾਈ ਉਕਾ ਹੀ ਨਹੀਂ ਲਭਦੀ : ਰਾਜੇਵਾਲ
ਡਾਕਟਰ ਨੇ ਬੱਚੇ ਨੂੰ ਗੁਲੂਕੋਜ਼ ਪਿਲਾਇਆ ਤੇ ਕਿਹਾ ਇਹ ਬੱਚਾ ਮੁੰਡਾ ਹੈ ਤੇ ਬਿਲਕੁਲ ਠੀਕ ਹੈ। ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਬੱਚੇ ਦੀ ਮਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਆਸ-ਪਾਸ ਦੇ ਸੀ.ਸੀ.ਟੀ.ਵੀ. ਕੈਮਰੇ (CCTV) ਵਿਚ ਖੋਜ ਸ਼ੁਰੂ ਕਰ ਦਿਤੀ ਹੈ।