ਫ਼ਿਚ ਨੇ ਭਾਰਤ ਦੇ ਰੇਟਿੰਗ ਆਊਟਲੁੱਕ ਨੂੰ ਨਕਾਰਾਤਮਕ ਤੋਂ ਸਥਿਰ ਤਕ ਸੋਧਿਆ
ਫ਼ਿਚ ਨੇ ਭਾਰਤ ਦੇ ਰੇਟਿੰਗ ਆਊਟਲੁੱਕ ਨੂੰ ਨਕਾਰਾਤਮਕ ਤੋਂ ਸਥਿਰ ਤਕ ਸੋਧਿਆ
ਨਵੀਂ ਦਿੱਲੀ, 10 ਜੂਨ : ਫ਼ਿਚ ਰੇਟਿੰਗਜ਼ ਨੇ ਸ਼ੁਕਰਵਾਰ ਨੂੰ ਕਿਹਾ ਕਿ ਇਸ ਨੇ ਭਾਰਤ ਦੀ ਸਾਵਰੇਨ ਦਰਜਾਬੰਦੀ ਦੇ ਨਜ਼ਰੀਏ ਨੂੰ ਨਕਾਰਾਤਮਕ ਤੋਂ ਸਥਿਰ ਕਰ ਦਿਤਾ ਹੈ, ਕਿਉਂਕਿ ਤੇਜ਼ੀ ਨਾਲ ਆਰਥਿਕ ਰਿਕਵਰੀ ਦੇ ਕਾਰਨ ਮੱਧਮ ਮਿਆਦ ਵਿਚ ਵਿਕਾਸ ਦਰ ਵਿਚ ਗਿਰਾਵਟ ਦਾ ਜ਼ੋਖ਼ਮ ਘਟ ਗਿਆ ਹੈ। ਫਿਚ ਰੇਟਿੰਗਜ਼ ਨੇ ‘ਬੀ.ਬੀ.ਬੀ’ ’ਤੇ ਭਾਰਤ ਦੀ ਸਾਵਰੇਨ ਦਰਜਾਬੰਦੀ ਨੂੰ ਬਰਕਰਾਰ ਰਖਿਆ।
ਰੇਟਿੰਗ ਏਜੰਸੀ ਨੇ ਕਿਹਾ, ‘ਆਊਟਲੁੱਕ ਵਿਚ ਸੋਧ ਸਾਡੇ ਵਿਚਾਰ ਨੂੰ ਦਰਸਾਉਂਦਾ ਹੈ ਕਿ ਵਿਸ਼ਵਵਿਆਪੀ ਵਸਤੂਆਂ ਦੀਆਂ ਕੀਮਤਾਂ ਵਿਚ ਤਿੱਖੇ ਝਟਕਿਆਂ ਦੇ ਬਾਵਜੂਦ ਭਾਰਤ ਵਿਚ ਆਰਥਿਕ ਰਿਕਵਰੀ ਅਤੇ ਭਾਰਤ ਵਿਚ ਵਿੱਤੀ ਖੇਤਰ ਦੀਆਂ ਕਮਜ਼ੋਰੀਆਂ ਘੱਟ ਹੋਣ ਕਾਰਨ ਮੱਧਮ ਮਿਆਦ ਵਿਚ ਵਿਕਾਸ ਵਿਚ ਗਿਰਾਵਟ ਦਾ ਜ਼ੋਖ਼ਮ ਘੱਟ ਹੋ ਗਿਆ ਹੈ।’
ਹਾਲਾਂਕਿ ਫ਼ਿਚ ਰੇਟਿੰਗਜ਼ ਨੇ ਚਾਲੂ ਵਿੱਤੀ ਸਾਲ ਲਈ ਅਪਣੇ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 7.8 ਫ਼ੀ ਸਦੀ ਕਰ ਦਿਤਾ ਹੈ, ਜੋ ਪਹਿਲਾਂ 8.5 ਫ਼ੀ ਸਦੀ ਰਹਿਣ ਦੀ ਉਮੀਦ ਸੀ। ਇਹ ਕਟੌਤੀ ਵਿਸ਼ਵ ਪੱਧਰ ’ਤੇ ਵਸਤੂਆਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਮਹਿੰਗਾਈ ਵਧਣ ਕਾਰਨ ਕੀਤੀ ਗਈ ਹੈ। (ਏਜੰਸੀ)